ਅਪਰਾਧਖਬਰਾਂਦੁਨੀਆ

ਰਾਵਲਪਿੰਡੀ ਚੋਂ ਦੋ ਮਹੀਨੇ ਪਹਿਲਾਂ ਅਗਵਾ ਹਿੰਦੂ ਕੁੜੀਆਂ ਬਰਾਮਦ

ਰਾਵਲਪਿੰਡੀ- ਇੱਥੇ ਦੀ ਪੁਲਸ ਨੇ ਇਸ ਸਾਲ 6 ਜੁਲਾਈ ਨੂੰ ਪਿੰਡ ਬੱਕਰ ਤੋਂ ਅਗਵਾ ਹੋਈਆਂ ਦੋ ਭੈਣਾਂ ਨੂੰ ਬਰਾਮਦ ਕਰ ਲਿਆ ਹੈ। ਇਸ ਮਾਮਲੇ ਚ ਦੋ ਔਰਤਾਂ ਸਮੇਤ ਪੰਜ ਮੁਲਜ਼ਮਾਂ ਨੂੰ ਵੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੁਲਸ ਨੂੰ ਸੂਹ ਮਿਲੀ ਸੀ ਕਿ ਇੱਕ ਗਿਰੋਹ ਨਬਾਲਗ ਕੁੜੀਆਂ ਨੂੰ ਅਗਵਾ ਕਰਕੇ ਬਜ਼ੁਰਗ ਲੋਕਾਂ ਕੋਲ ਵੇਚਣ ਤੇ ਭੀਖ ਮੰਗਵਾਉਣ ਦਾ ਧੰਦਾ ਕਰਾਉਂਦਾ ਹੈ, ਸੂਹ ਮਿਲਣ ਤੇ ਪੁਲਸ ਨੇ ਤੁਰੰਤ ਕਾਰਵਾਈ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਕੇ ਹਿੰਦੂ ਕੁੜੀਆਂ ਨੂੰ ਵੀ ਬਰਾਮਦ ਕਰ ਲਿਆ। ਪੀੜਤ ਬੱਚੀਆਂ ਨੇ ਦੱਸਿਆ ਕਿ ਉਹ ਦੋ ਮਹੀਨੇ ਪਹਿਲਾਂ ਟਿਊਸ਼ਨ ਪੜਨ ਤੋਂ ਬਾਅਦ ਜਦ ਵਾਪਸ ਘਰ ਜਾ ਰਹੀਆਂ ਸਨ ਤਾਂ ਰਸਤੇ ਚ ਕਾਰ ਸਵਾਰਾਂ ਨੇ ਅਗਵਾ ਕਰ ਲਿਆ ਤੇ ਇਕ ਕੁੜੀ ਤੋਂ ਵਖ ਵਖ ਥਾਵਾਂ ਤੇ ਲਿਜਾ ਕੇ ਭੀਖ ਮੰਗਵਾਈ ਗਈ ਤੇ ਦੂਜੀ ਕੁੜੀ ਨੂੰ ਇੱਕ ਬਜ਼ੁਰਗ ਆਦਮੀ ਕੋਲ ਵੇਚ ਦਿੱਤਾ ਗਿਆ। ਪੁਲਸ ਹੋਰ ਪੁਛਗਿਛ ਕਰ ਰਹੀ ਹੈ।

Comment here