ਨਿਊਯਾਰਕ-ਭਾਰਤ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਅਮਰੀਕੀ ਰੱਖਿਆ ਸਕਤੱਰ ਲਾਇਡ ਆਸਟਿਨ ਨਾਲ ਮੁਲਾਕਾਤ ਕੀਤੀ ਅਤੇ ਏਸ਼ੀਆ-ਪ੍ਰਸ਼ਾਂਤ ਖੇਤਰ ਦਾ ਖਾਕਾ ਖਿੱਚਿਆ। ਰੱਖਿਆ ਵਿਭਾਗ ਦੇ ਬੁਲਾਰੇ ਜਾਨ ਕਿਰਬੀ ਨੇ ਕਿਹਾ ਕਿ ਬੈਠਕ ’ਚ ਆਸਟਿਨ ਨੇ ਭਾਰਤੀ ਹਥਿਆਰਬੰਦ ਬਲਾਂ ਦੇ ਵਧੇਰੇ ਸੰਸਥਾਪਤ ਏਕੀਕਰਣ ਅਤੇ ਕਾਰਜ਼ਸ਼ੀਲ ਸੰਬੰਧਾਂ ਵਿਚ ਤਬਦੀਲੀ ਦਾ ਸਮਰਥਨ ਕਰਨ ਲਈ ਅਮਰੀਕੀ ਵਚਨਬੱਧਤਾ ਨੂੰ ਦਰਸਾਇਆ। ਉਨ੍ਹਾਂ ਨੇ ਦੇਸ਼ਾਂ ਵਿਚਾਲੇ ਫੌਜੀ ਸਹਿਯੋਗ ਵਧਾਉਣ ’ਤੇ ਚਰਚਾ ਕਰਦੇ ਹੋਏ ਆਕਾਸ਼, ਸਾਈਬਰ ਅਤੇ ਉਭਰਦੀਆਂ ਤਕਨੀਕਾਂ ਵਰਗੇ ਨਵੇਂ ਰੱਖਿਆ ਖੇਤਰਾਂ ’ਚ ਤਰਜੀਹਾਂ ’ਤੇ ਵਿਚਾਰ ਕੀਤਾ।
ਰਾਵਤ ਅਤੇ ਆਸਟਿਨ ਨੇ ਫੌਜੀ ਸਹਿਯੋਗ ਵਧਾਉਣ ’ਤੇ ਕੀਤੀ ਚਰਚਾ

Comment here