ਅਪਰਾਧਸਿਆਸਤਖਬਰਾਂ

ਰਾਵਣ ਚੰਗਾ ਬੰਦਾ ਸੀ, ਰਾਮ ਨੇ ਫਸਾਇਆ-ਟਿਪਣੀ ਕਰਨ ਵਾਲੀ ਪ੍ਰੋਫੈਸਰ ਦੀ ਛੁੱਟੀ

ਫਗਵਾੜਾ- ਇੱਥੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਇੱਕ ਸਹਾਇਕ ਮਹਿਲਾ ਪ੍ਰੋਫੈਸਰ ਨੇ ਹਿੰਦੂ ਧਰਮ ਦੇ ਭਗਵਾਨ ਰਾਮ ਵਿਰੁੱਧ ਕਥਿਤ ਤੌਰ ਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦਿਆਂ ਕਈ ਟਿੱਪਣੀਆਂ ਕੀਤੀਆਂ। ਜਿਸ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਗੁਰਸੰਗ ਪ੍ਰੀਤ ਕੌਰ ਦੀ ਟਿੱਪਣੀ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਯੂਨੀਵਰਸਿਟੀ ਅਤੇ ਪ੍ਰੋਫੈਸਰ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਕਈ ਲੋਕਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਸਹਾਇਕ ਪ੍ਰੋਫੈਸਰ ਨੂੰ ਬਰਖਾਸਤ ਕਰਨ ਦੀ ਮੰਗ ਉਠਾਈ। ਇਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਇਕ ਹੁਕਮ ਜਾਰੀ ਕਰ ਕੇ ਪ੍ਰੋਫੈਸਰ ਨੂੰ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ‘ਤੇ ਬਰਖਾਸਤ ਕਰ ਦਿੱਤਾ।   ਯੂਨੀਵਰਸਿਟੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ, ‘ਅਸੀਂ ਸਮਝਦੇ ਹਾਂ ਕਿ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਗਏ ਵੀਡੀਓ ਤੋਂ ਕੁਝ ਲੋਕਾਂ ਨੂੰ ਠੇਸ ਪਹੁੰਚੀ ਹੈ। ਜਿਸ ਵਿੱਚ ਸਾਡੇ ਇੱਕ ਫੈਕਲਟੀ ਮੈਂਬਰ ਨੂੰ ਆਪਣੇ ਨਿੱਜੀ ਵਿਚਾਰ ਸਾਂਝੇ ਕਰਦੇ ਸੁਣਿਆ ਜਾ ਸਕਦਾ ਹੈ। ਬਿਆਨ ਵਿੱਚ ਕਿਹਾ ਗਿਆ ਹੈ, “ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਉਨ੍ਹਾਂ ਦੁਆਰਾ ਸਾਂਝੇ ਕੀਤੇ ਗਏ ਵਿਚਾਰ ਪੂਰੀ ਤਰ੍ਹਾਂ ਨਿੱਜੀ ਹਨ ਅਤੇ ਯੂਨੀਵਰਸਿਟੀ ਉਨ੍ਹਾਂ ਵਿੱਚੋਂ ਕਿਸੇ ਦਾ ਸਮਰਥਨ ਨਹੀਂ ਕਰਦੀ ਹੈ।” ਸਾਡੀ ਯੂਨੀਵਰਸਿਟੀ ਹਮੇਸ਼ਾ ਇੱਕ ਧਰਮ ਨਿਰਪੱਖ ਯੂਨੀਵਰਸਿਟੀ ਰਹੀ ਹੈ, ਜਿੱਥੇ ਸਾਰੇ ਧਰਮਾਂ ਅਤੇ ਵਿਸ਼ਵਾਸਾਂ ਦੇ ਲੋਕਾਂ ਨੂੰ ਪਿਆਰ ਅਤੇ ਸਤਿਕਾਰ ਨਾਲ ਬਰਾਬਰ ਸਮਝਿਆ ਜਾਂਦਾ ਹੈ। ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਸੇਵਾ ਤੋਂ ਮੁਕਤ ਕਰ ਦਿੱਤਾ ਗਿਆ ਹੈ। ਹਾਲਾਂਕਿ, ਸਾਨੂੰ ਇਸ ਪੂਰੀ ਘਟਨਾ ‘ਤੇ ਡੂੰਘਾ ਅਫਸੋਸ ਹੈ।
ਯਾਦ ਰਹੇ ਗੁਰਸੰਗ ਪ੍ਰੀਤ ਕੌਰ ਨੇ ਭਗਵਾਨ ਰਾਮ ਪ੍ਰਤੀ ਅਪਸ਼ਬਦ ਬੋਲਦੇ ਹੋਏ ਕਿਹਾ ਕਿ ਰਾਵਣ ਚੰਗਾ ਇਨਸਾਨ ਸੀ ਪਰ ਰਾਮ ਨੇ ਉਸ ਨਾਲ ਧੋਖਾ ਕੀਤਾ। ਪ੍ਰੋਫੈਸਰ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਕਿਹਾ ਕਿ ਸੀਤਾ ਨੂੰ ਅਗਵਾ ਕਰਨ ਦੀ ਯੋਜਨਾ ਰਾਵਣ ਦੀ ਨਹੀਂ, ਰਾਮ ਦੀ ਸੀ। ਅਜਿਹਾ ਕਰਕੇ ਰਾਮ ਆਪਣੇ ਦੁਸ਼ਮਣ ਰਾਵਣ ਨੂੰ ਜਾਲ ਵਿੱਚ ਫਸਾਉਣਾ ਚਾਹੁੰਦਾ ਸੀ। ਇਸ ਟਿਪਣੀ ਤੇ ਬਵਾਲ ਹੋ ਗਿਆ ਤੇ ਉਸ ਦੀ ਨੌਕਰੀ ਜਾਂਦੀ ਰਹੀ।

Comment here