ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਰਾਮ ਰਹੀਮ ਨੇ ਪੈਰੋਕਾਰਾਂ ਨੂੰ “ਖਾਸ ਪਾਸੇ” ਵੋਟਾਂ ਪਾਉਣ ਦਾ ਕੀਤਾ ਇਸ਼ਾਰਾ

ਜ਼ਿੰਮੇਵਾਰ ਲੋਕ ਜੋ ਕਹਿਣ ਉਹੀ ਕਰੋ-ਗੁਰਮੀਤ ਰਾਮ ਰਹੀਮ
ਰੋਹਤਕ-ਹਰਿਆਣਾ ਦੇ ਆਦਮਪੁਰ ‘ਚ ਵਿਧਾਨ ਸਭਾ ਉਪ ਚੋਣਾਂ ਅਤੇ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਸਿਆਸਤ ਗਰਮਾ ਚੁੱਕੀ ਹੈ। ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ ਸਜ਼ਾ ਕਟ ਰਿਹਾ ਡੇਰਾ ਸੱਚਾ ਸੌਦਾ ਸੰਚਾਲਕ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਸੁਨਾਰੀਆ ਜੇਲ੍ਹ ਤੋਂ ਪੈਰੋਲ ਉਤੇ ਬਾਹਰ ਆ ਗਿਆ ਹੈ। ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਡੇਰੇ ‘ਚ ਰਹੇਗਾ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਗੁਰਮੀਤ ਰਾਮ ਰਹੀਮ ਨੇ ਹਰਿਆਣਾ ਦੇ ਆਦਮਪੁਰ ‘ਚ ਹੋਣ ਜਾ ਰਹੀਆਂ ਵਿਧਾਨ ਸਭਾ ਉਪ ਚੋਣਾਂ ਅਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਇਸ਼ਾਰਿਆਂ-ਇਸ਼ਾਰਿਆਂ ‘ਚ ਆਪਣੇ ਸ਼ਰਧਾਲੂਆਂ ਨੂੰ ਚੋਣ ਸੰਦੇਸ਼ ਜਾਰੀ ਕੀਤਾ ਹੈ।
ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਨੂੰ ਜਾਰੀ ਸੰਦੇਸ਼ ‘ਚ ਕਿਹਾ ਕਿ ਜਿਵੇਂ ਤੁਹਾਨੂੰ ਕਿਹਾ ਗਿਆ ਸੀ, ਉਸ ਨੂੰ ਮੰਨਦੇ ਰਹੋ। ਜਿੰਮੇਵਾਰ ਲੋਕ ਜੋ ਵੀ ਕਹਿਣ, ਉਹੀ ਕਰੋ। ਆਪਣੀ ਮਰਜ਼ੀ ਨਾਲ ਕਰਨ ਦੀ ਲੋੜ ਨਹੀਂ ਹੈ। ਦੱਸ ਦੇਈਏ ਕਿ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਗੁਰਮੀਤ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਦੀ ਅਰਜ਼ੀ ਸ਼ੁੱਕਰਵਾਰ ਨੂੰ ਮਨਜ਼ੂਰ ਹੋ ਗਈ ਅਤੇ ਉਹ ਸ਼ਨੀਵਾਰ ਸਵੇਰੇ 6 ਵਜੇ ਦੇ ਕਰੀਬ ਜੇਲ ਤੋਂ ਬਾਹਰ ਆ ਕੇ ਬਾਗਪਤ ਆਸ਼ਰਮ ਚਲਾ ਗਿਆ।
ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਨੂੰ ਦਿੱਤੇ ਸੰਦੇਸ਼ ‘ਚ ਕਿਹਾ, ‘ਅਸੀਂ ਆਸ਼ਰਮ ਪਹੁੰਚ ਗਏ ਹਾਂ। ਮਾਲਕ ਸਭ ਨੂੰ ਖੁਸ਼ੀਆਂ ਦੇਵੇ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਗਿਆ ਸੀ, ਵਿਸ਼ਵਾਸ ਰੱਖੋ। ਮਨਮਰਜ਼ੀ ਨਾ ਕਰੋ। ਜ਼ਿੰਮੇਵਾਰ ਲੋਕਾਂ ਦੀ ਗੱਲ ਮੰਨਣੀ ਹੈ। ਸਾਨੂੰ ਆਪਣੇ ਬੱਚਿਆਂ ‘ਤੇ ਬਹੁਤ ਮਾਣ ਹੈ। ਸਰਬ ਸ਼ਕਤੀਮਾਨ ਪ੍ਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ। ਅਸੀਂ ਜਾਣਦੇ ਹਾਂ ਕਿ ਤੁਹਾਨੂੰ ਸਾਡੀ ਗੱਲ ਮੰਨੋਗੇ। ਥੋੜ੍ਹੀ ਦੇਰ ਪਹਿਲਾਂ ਹੀ ਇੱਥੇ ਪਹੁੰਚਿਆਂ ਹਾਂ। ਉਹ ਸਮੁੰਦਰ ਤੁਹਾਨੂੰ  ਯਾਦ ਹੋਣਗੇ। ਸਮੁੰਦਰ ਹੋਰ ਵੱਧ ਗਏ ਹਨ। ਇਹ ਯੂਪੀ ਦਾ ਤੇਰਵਾਸ ਹੈ। ਤੁਸੀਂ ਬੱਸ ਇਹ ਦੇਖ ਰਹੇ ਹੋ। ਤੁਹਾਨੂੰ ਹੁਣੇ ਪਤਾ ਲੱਗ ਗਿਆ ਹੈ। ਤੁਹਾਡੇ ਨਾਲ ਗੱਲਾਂ ਕਰਦੇ ਰਹਾਂਗੇ। ਛੋਟੇ ਬੱਚਿਆਂ, ਜਵਾਨਾਂ ਅਤੇ ਬੁੱਢਿਆਂ ਨੂੰ ਅਸੀਸਾਂ। ਇੱਕ ਵਾਰ ਬੱਚੇ ਨੇ ਪੁੱਛਿਆ ਕਿ ਗੁਰੂ ਜੀ ਮੈਂ ਤੁਹਾਨੂੰ ਪਿਤਾ ਜੀ ਆਖਦਾ ਹਾਂ ਅਤੇ ਮੇਰੇ ਪਿਤਾ ਅਤੇ ਦਾਦਾ ਜੀ ਵੀ ਪਿਤਾ ਹੀ ਆਖਦੇ ਹਾਂ। ਇਹ ਚੱਕਰ ਕੀ ਹੈ? ਮੈਂ ਕਿਹਾ ਕਿ ਜਿਹੜੇ ਸੰਤ ਹੁੰਦੇ ਹਨ, ਉਨ੍ਹਾਂ ਲਈ ਰੱਬ ਦੇ ਬੱਚੇ ਉਨ੍ਹਾਂ ਦੀ ਔਲਾਦ ਹੁੰਦੇ ਹਨ। ਮਾਲਕ ਸਭ ਨੂੰ ਬਖਸ਼ਣਹਾਰ ਹੈ।
ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਸਿਰਸਾ ਸਥਿਤ ਡੇਰੇ ਦੇ ਹੈੱਡਕੁਆਰਟਰ ਸਥਿਤ ਆਪਣੇ ਆਸ਼ਰਮ ਵਿੱਚ ਦੋ ਮਹਿਲਾ ਪੈਰੋਕਾਰਾਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਸ ਨੂੰ ਅਗਸਤ 2017 ਵਿੱਚ ਪੰਚਕੂਲਾ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਰਾਮ ਰਹੀਮ 2017 ਵਿੱਚ ਬਲਾਤਕਾਰ ਦੇ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਤੋਂ ਹੀ ਰੋਹਤਕ, ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਗੁਰਮੀਤ ਰਾਮ ਰਹੀਮ ਨੂੰ 2002 ਵਿੱਚ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਰਚਣ ਲਈ ਚਾਰ ਹੋਰਾਂ ਸਮੇਤ ਪਿਛਲੇ ਸਾਲ ਵੀ ਦੋਸ਼ੀ ਠਹਿਰਾਇਆ ਗਿਆ ਸੀ। ਡੇਰਾ ਮੁਖੀ ਅਤੇ ਤਿੰਨ ਹੋਰਾਂ ਨੂੰ 2019 ਵਿੱਚ 16 ਸਾਲ ਤੋਂ ਵੱਧ ਸਮਾਂ ਪਹਿਲਾਂ ਇੱਕ ਪੱਤਰਕਾਰ ਦੀ ਹੱਤਿਆ ਲਈ ਦੋਸ਼ੀ ਠਹਿਰਾਇਆ ਗਿਆ ਸੀ। ਹੁਣ ਦੇਖਣਾ ਹੈ ਕਿ ਇਹਨਾਂ ਚੋਣਾਂ ਪੈਰੋਕਾਰ ਕਿਸ ਦਾ ਪੱਲਾ ਫੜਦੇ ਹਨ।

Comment here