ਖਬਰਾਂਚਲੰਤ ਮਾਮਲੇਮਨੋਰੰਜਨ

ਰਾਮ ਰਹੀਮ ਨੇ ਜਾਰੀ ਕੀਤਾ ‘ਚੈਟ ਪੇ ਚੈਟ’ ਗੀਤ

ਚੰਡੀਗੜ੍ਹ-ਬਲਾਤਕਾਰ ਦੇ ਦੋਸ਼ ਵਿੱਚ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾਯਾਫਤਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਡੇਰਾ ਪ੍ਰੇਮੀਆਂ ਲਈ ਆਪਣਾ ਇੱਕ ਹੋਰ ਗੀਤ ਜਾਰੀ ਕਰ ਦਿੱਤਾ ਹੈ। ਪ੍ਰੇਮੀਆਂ ਵਿੱਚ ਇਸ ਗੀਤ ਨਾਲ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ 40 ਦਿਨਾਂ ਦੀ ਪੈਰੋਲ ਦੌਰਾਨ ਜਾਰੀ ਕੀਤੇ 2 ਗੀਤਾਂ ਵਾਂਗ ਹੀ ਇਹ ਵੀ ਗੀਤ ਲੱਖਾਂ ਵਾਰ ਵੇਖਿਆ ਜਾ ਚੁੱਕਿਆ ਹੈ। ਦੱਸ ਦੇਈਏ ਕਿ ਡੇਰਾ ਮੁਖੀ ਰਾਮ ਰਹੀਮ ਵੱਲੋਂ ਇਹ ਗੀਤ ਵੀਰਵਾਰ ਦੇਰ ਰਾਤ ਜਾਰੀ ਕੀਤਾ ਗਿਆ ਕਿਉਂ ਸ਼ੁੱਕਰਵਾਰ ਨੂੰ ਪੈਰੋਲ ਦਾ ਆਖਰੀ ਦਿਨ ਸੀ, ਜਿਸ ਕਾਰਨ ਇਹ ਪੈਰੋਲ ਖਤਮ ਹੋਣ ਤੋਂ ਪਹਿਲਾਂ ਜਾਰੀ ਕੀਤਾ ਗਿਆ ਹੈ। ਜਾਰੀ ਕੀਤੇ ਗਏ ਗੀਤ ‘ਚੈਟ ਪੇ ਚੈਟ’ ਵਿੱਚ ਰਾਮ ਰਹੀਮ ਨੇ ਦੁਨੀਆ ਨੂੰ ਮੋਬਾਈਲ ਅਤੇ ਹੋਰ ਡਿਜ਼ੀਟਲ ਚੀਜ਼ਾਂ ਦੀ ਵਰਤੋਂ ਨਾਲ ਹੋਣ ਵਾਲੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਹੈ। ਗੀਤ ਵਿੱਚ ਡੇਰਾ ਮੁਖੀ ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਦੀ ਗੱਲ ਕਰ ਰਹੇ ਹਨ, ਜਿਸ ਨੂੰ 6 5 ਮਿਲੀਅਨ ਲੋਕਾਂ ਨੇ ਹੁਣ ਤੱਕ ਵੇਖ ਲਿਆ ਹੈ। ਇਥੋਂ ਤੱਕ ਕਿ ਰਾਮ ਰਹੀਮ ਨੇ ਇਸ ਗੀਤ ਵਿੱਚ ਆਪਣੀ ਐਕਟਿੰਗ ਦੇ ਵੀ ਦ੍ਰਿਸ਼ ਦਿੱਤੇ ਹਨ।
ਪਹਿਲਾਂ ਜਾਰੀ ਕੀਤੇ 2 ਗੀਤ
ਦੱਸ ਦੇਈਏ ਕਿ ਹਰਿਆਣਾ ਸਰਕਾਰ ਵੱਲੋਂ 40 ਦਿਨਾਂ ਦੀ ਪੈਰੋਲ ‘ਤੇ ਉਤਰ ਪ੍ਰਦੇਸ਼ ਦੇ ਬਾਗਪਤ ਵਿੱਚ ਰਹਿੰਦੇ ਹੋਏ ਗੁਰਮੀਤ ਰਾਮ ਰਹੀਮ ਸਿੰਘ ਨੇ 2 ਗੀਤ ਜਾਰੀ ਕੀਤੇ ਹਨ। ਪਹਿਲਾ ਗੀਤ ‘ਸਾਡੀ ਨਿਤ ਦੀਵਾਲੀ’ ਦੇ ਇੱਕ ਕਰੋੜ ਤੋਂ ਵੱਧ ਵਿਊਜ਼ ਅਤੇ ਦੂਜੇ ਗੀਤ ‘ਜਾਗੋ ਦੇਸ਼ ਕੇ ਲੋਗੋ’ ਨੂੰ 49 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਰਾਮ ਰਹੀਮ ਦੇ ਗੀਤਾਂ ਨੂੰ ਲੈ ਕੇ ਵਿਵਾਦ
ਰਾਮ ਰਹੀਮ ਜੇਲ੍ਹ ਤੋਂ 40 ਦਿਨਾਂ ਦੀ ਪੈਰੋਲ ਦੌਰਾਨ ਉਸ ਦੇ ਗੀਤਾਂ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਿਆ ਹੈ। ਰਾਮ ਰਹੀਮ ਦੇ ਇਨ੍ਹਾਂ ਗੀਤਾਂ ਅਤੇ ਸਤਿਸੰਗ ‘ਤੇ ਦਿੱਲੀ ਮਹਿਲਾ ਕਮਿਸ਼ਨ ਸਵਾਤੀ ਮਾਲੀਵਾਲ ਨੇ ਵੀ ਇਤਰਾਜ਼ ਜਤਾਇਆ ਹੈ ਅਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ। ਜਦਕਿ ਐਚ.ਸੀ ਅਰੋੜਾ ਐਡਵੋਕੇਟ ਨੇ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੇ ਪਟੀਸ਼ਨ ਵਾਪਸ ਲੈ ਲਈ ਸੀ।
ਰਾਮ ਰਹੀਮ ਨੂੰ 1 ਸਾਲ ‘ਚ 91 ਦਿਨ ਦੀ ਪੈਰੋਲ
ਰਾਮ ਰਹੀਮ ਅਗਸਤ 2017 ਤੋਂ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਰਾਮ ਰਹੀਮ ਨੂੰ ਮੈਡੀਕਲ ਜਾਂਚ ਦੇ ਬਹਾਨੇ ਆਪਣੀ ਬੀਮਾਰ ਮਾਂ ਨੂੰ ਮਿਲਣ ਲਈ ਪੀਜੀਆਈ ਰੋਹਤਕ ਅਤੇ ਗੁਰੂਗ੍ਰਾਮ ਲਿਜਾਇਆ ਗਿਆ ਹੈ। ਇਸ ਸਾਲ ਪੰਜਾਬ ਚੋਣਾਂ ਤੋਂ ਠੀਕ ਪਹਿਲਾਂ 7 ਫਰਵਰੀ ਨੂੰ ਰਾਮ ਰਹੀਮ ਨੂੰ 21 ਦਿਨਾਂ ਲਈ ਫਰਲੋ ਮਿਲਿਆ ਸੀ। ਇਸ ਤੋਂ ਬਾਅਦ 17 ਜੂਨ ਨੂੰ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਅਤੇ ਉਹ ਯੂਪੀ ਦੇ ਬਾਗਪਤ ਆਸ਼ਰਮ ਵਿੱਚ ਰਿਹਾ। ਹੁਣ ਅਕਤੂਬਰ 2022 ਵਿੱਚ 40 ਦਿਨਾਂ ਦੀ ਪੈਰੋਲ ਮਿਲੀ ਸੀ।

Comment here