ਸਿਆਸਤਖਬਰਾਂ

ਰਾਮ ਰਹੀਮ ਦੇ ਆਉਣ ਨਾਲ ਡੇਰੇ ਚ ਦੀਵਾਲੀ ਵਰਗਾ ਮਾਹੌਲ

ਸਿਰਸਾ-ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਫਰਲੋ ਤੇ ਜੇਲ੍ਹ ਤੋਂ ਬਾਹਰ ਆਉਣ ਵਿੱਚ ਡੇਰੇ ਦੇ ਪੈਰੋਕਾਰਾਂ ਰੋਜ਼ਾਨਾਂ ਖੁਸ਼ੀਆਂ ਮਨ੍ਹਾ ਰਹੇ ਹਨ। ਕਿਸੇ ਵੇਲੇ ਸਨਾਟੇ ਦੇ ਸਾਹਮਣ ਕਰਨ ਵਾਲੇ ਨਾਮ ਚਰਚਾ ਘਰਾਂ ਵਿੱਚ ਹੁਣ ਡੇਰਾ ਪ੍ਰੇਮੀਆਂ ਦੀ ਲਹਿਰਾਂ ਲੱਗ ਰਹੀਆਂ ਹਨ। ਸਿਰਸਾ ਦਾ ਸ਼ਾਹ ਸਤਨਾਮ ਦੀ ਧਾਮ ਵਿਖੇ ਲੋਕਾਂ ਦੀ ਚਹਿਰ ਪਹਿਲ ਵਧ ਗਈ ਹੈ। ਲੋਕ ਖੁਸੀ ਵਿੱਚ ਇੱਕ ਦੂਜੇ ਨੂੰ ਮੁਬਾਰਕਾਂ ਸਾਂਝੀਆ ਕਰ ਰਹੇ ਹਨ। ਇਸ ਦੇ ਨਾਲ ਹੀ ਨਾਮ ਚਰਚਾ ਘਰਾਂ ਦੇ ਨਾਲ ਹੀ ਘਰਾਂ ਵਿੱਚ ਦਿਵਾਲੀ ਵਾਂਗ ਰੋਜ਼ਾਨਾਂ ਦੀਪਮਾਲਾ ਕੀਤੀ ਜਾ ਰਹੀ ਹੈ। ਮੁੱਖ ਡੇਰੇ ਤੋਂ ਇਲਾਵਾ ਸ਼ਾਹ ਮਸਤਾਨਾਜੀ ਧਾਮ ਅਤੇ ਡੇਰੇ ਦੇ ਨਾਲ ਲੱਗਦੀਆਂ ਕਾਲੋਨੀਆਂ ਸ਼ਾਹ ਸਤਿਨਾਮਜੀ ਪੁਰਾ, ਸੁਖਚੈਨ ਕਾਲੋਨੀ, ਪ੍ਰੀਤ ਨਗਰ, ਉਪਕਾਰ ਕਾਲੋਨੀ ’ਚ ਡੇਰਾ ਸ਼ਰਧਾਲੂ ਰੋਜ਼ਾਨਾ ਘਰਾਂ ’ਚ ਦੀਵੇ ਬਾਲਦੇ ਹਨ। ਪੰਜਾਬ, ਹਰਿਆਣਾ, ਯੂਪੀ, ਦਿੱਲੀ ਤੇ ਰਾਜਸਥਾਨ ਸੂਬਿਆਂ ਦੇ ਨਾਮ ਚਰਚਾ ਘਰਾਂ ਤੇ ਆਪਣੇ ਘਰਾਂ ’ਚ ਡੇਰਾ ਪੈਰੋਕਾਰ ਰੋਜ਼ਾਨਾ ਦੀਪਮਾਲਾ ਹੋ ਰਹੀ ਹੈ। ਫਰਲੋ ਮਿਲਣ ਤੋਂ ਬਾਅਦ ਡੇਰਾ ਮੁਖੀ  ਅਜੇ ਤਕ ਗੁਰੂਗ੍ਰਾਮ ਵਿਖੇ ਹੀ ਹਨ। ਸ਼ਰਧਾਲੂਆਂ ਨੂੰ ਉਮੀਦ ਹੈ ਕਿ ਉਹ ਸਿਰਸਾ ਦਾ ਸ਼ਾਹ ਸਤਨਾਮ ਦੀ ਧਾਮ ਵਿਖੇ ਲੋਕਾਂ ਨੂੰ ਦਰਸ਼ਨ ਦੇਣ ਜਰੂਰ ਆਉਣਗੇ। ਸ਼ਰਧਾਲੂਆਂ ਦਾ ਮੰਨਣਾ ਹੈ ਕਿ ਡੇਰਾ ਮੁਖੀ ਉੱਤੇ ਗਲਤ ਦੋਸ਼ ਲਗਾਏ ਹਨ ਅਤੇ ਉਹ ਇੱਕ ਦਿਨ ਪੱਕੇ ਤੌਰ ਤੇ ਜੇਲ੍ਹ ਤੋਂ ਬਾਹਰ ਆ ਜਾਣਗੇ।

Comment here