ਅਪਰਾਧਖਬਰਾਂਚਲੰਤ ਮਾਮਲੇ

ਰਾਮ ਰਹੀਮ ਅਸਲੀ ਜਾਂ ਨਕਲੀ? ਅੱਜ ਹੋਵੇਗੀ ਸੁਣਵਾਈ

ਸਿਰਸਾ-ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣਿਆ ਰਹਿੰਦਾ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਇੱਕ ਵੱਖਰੀ ਕਿਸਮ ਦਾ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ, ਹਾਲ ਹੀ ਵਿੱਚ ਰਾਮ ਰਹੀਮ ਦੇ ਕੁਝ ਸਮਰਥਕਾਂ ਨੇ ਇਹ ਦਾਅਵਾ ਕਰਕੇ ਸਨਸਨੀ ਮਚਾ ਦਿੱਤੀ ਸੀ ਕਿ ਉਹ ਨਕਲੀ ਰਾਮ ਰਹੀਮ ਹੈ। ਇਸ ਤੋਂ ਬਾਅਦ ਡੇਰਾ ਪੈਰੋਕਾਰ ਡਾਕਟਰ ਮੋਹਿਤ ਇੰਸਾ ਨੇ ਸੁਪਰੀਮ ਕੋਰਟ ਵਿੱਚ ਰਿੱਟ ਦਾਇਰ ਕੀਤੀ ਸੀ। ਦੱਸ ਦਈਏ ਕਿ ਸੁਪਰੀਮ ਕੋਰਟ ਅੱਜ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਅਸਲੀ-ਨਕਲੀ ਹੋਣ ਦੇ ਦਾਅਵੇ ਦੀ ਸੁਣਵਾਈ ਕਰਨ ਜਾ ਰਹੀ ਹੈ। ਪਟੀਸ਼ਨ ਵਿੱਚ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਧਿਰ ਬਣਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਤੇ ਪਿਛਲੇ ਸਾਲ ਪੰਜਾਬ ਹਰਿਆਣਾ ਹਾਈਕੋਰਟ ‘ਚ ਸਭ ਤੋਂ ਪਹਿਲਾਂ ਪਟੀਸ਼ਨ ਦਾਇਰ ਕੀਤੀ ਗਈ ਸੀ ਅਤੇ ਇਸ ‘ਤੇ ਸੁਣਵਾਈ ਹੋਈ ਸੀ, ਹਾਲਾਂਕਿ ਉਸ ਸਮੇਂ ਸੁਣਵਾਈ ਦੌਰਾਨ ਅਦਾਲਤ ਨੇ ਪਟੀਸ਼ਨਕਰਤਾ ਨੂੰ ਤਿੱਖੇ ਸਵਾਲ ਕੀਤੇ ਸਨ। ਦਰਅਸਲ, ਰਾਮ ਰਹੀਮ ਦਾ ਇਕ ਵੀਡੀਓ ਦੇਖਣ ਤੋਂ ਬਾਅਦ ਇਕ ਸਮਰਥਕ ਮੀਡੀਆ ਦੇ ਸਾਹਮਣੇ ਆਇਆ ਸੀ ਅਤੇ ਕਿਹਾ, ‘ਮੈਨੂੰ ਪੂਰਾ ਯਕੀਨ ਹੈ ਕਿ ਇਹ ਵਿਅਕਤੀ ਪਿਤਾ ਦੀ ਨਹੀਂ ਹਨ। ਇਹ ਕੋਈ ਹੋਰ ਹੈ ਕਿਉਂਕਿ ਇਸ ਦਾ ਸੁਭਾਅ, ਵਿਹਾਰ, ਇਸ ਦੇ ਢੰਗ-ਤਰੀਕੇ ਸਭ ਵੱਖ-ਵੱਖ ਹਨ।
ਹਾਈ ਕੋਰਟ ਦੀ ਪਟੀਸ਼ਨ ‘ਚ ਕਿਹਾ ਗਿਆ ਸੀ, ‘ਸਰੀਰ ਅਤੇ ਆਵਾਜ਼ ਦੋਵੇਂ ਵੱਖ-ਵੱਖ ਹਨ। ਡੁਪਲੀਕੇਟ ਰਾਮ ਰਹੀਮ ਦੀ ਲੰਬਾਈ ਇੱਕ ਇੰਚ ਵੱਧ ਹੈ। ਉਂਗਲਾਂ ਵੱਡੀਆਂ ਹਨ, ਪੈਰ ਦਾ ਪੰਜਾ ਵੀ ਵੱਡਾ ਹੈ। ਅੱਖ ਦੀ ਸ਼ੇਪ ਬਦਲ ਗਈ ਹੈ। ਅੱਖ ਦਾ ਆਕਾਰ ਛੋਟਾ ਹੋ ਗਿਆ ਹੈ। ਉਧਰ, ਪੰਜਾਬ ਹਰਿਆਣਾ ਹਾਈ ਕੋਰਟ ਨੇ ਫਟਕਾਰ ਲਗਾਉਂਦਿਆਂ ਕਿਹਾ ਸੀ ਕਿ ਅਜਿਹੀਆਂ ਪਟੀਸ਼ਨਾਂ ਦੀ ਸੁਣਵਾਈ ਲਈ ਅਦਾਲਤ ਨਹੀਂ ਬਣੀ ਹੈ। ਅਦਾਲਤ ਨੇ ਕਿਹਾ ਸੀ ਕਿ ਪਟੀਸ਼ਨ ‘ਚ ਲਗਾਏ ਗਏ ਦੋਸ਼ ਫਿਲਮਾਂ ‘ਚ ਹੀ ਸੰਭਵ ਹਨ। ਜੱਜ ਨੇ ਕਿਹਾ ਸੀ ਕਿ ਅਜਿਹਾ ਲੱਗਦਾ ਹੈ ਕਿ ਪਟੀਸ਼ਨਰ ਨੇ ਕੋਈ ਫਿਕਸ਼ਨ ਫਿਲਮ ਦੇਖੀ ਹੈ।

Comment here