ਅਜਬ ਗਜਬਖਬਰਾਂ

ਰਾਮ ਜੀ ਦੇ ਵਿਛੋੜੇ ਚ ‘ਦਸ਼ਰਥ’ ਨੇ ਤੋੜਿਆ ਦਮ

ਬਿਜਨੌਰ-ਉੱਤਰ ਪ੍ਰਦੇਸ਼ ਦੇ ਬਿਜਨੌਰ ਤੋਂ ਲੱਗਭਗ 65 ਕਿਲੋਮੀਟਰ ਦੂਰ ਅਫਜ਼ਲਗੜ੍ਹ ਦੇ ਹਸਨਪੁਰ ਪਿੰਡ ਵਿਚ ਰਾਤ ਨੂੰ ਰਾਮਲੀਲਾ ਮੰਚਨ ਦੌਰਾਨ ਜਦੋਂ ਰਾਮ ਨੂੰ ਬਨਵਾਸ ਲਈ ਭੇਜੇ ਜਾਣ ਦੇ ਦ੍ਰਿਸ਼ ’ਚ ਰਾਜਾ ਦਸ਼ਰਥ ਬਣੇ 62 ਸਾਲ ਦੇ ਕਲਾਕਾਰ ਰਾਜਿੰਦਰ ਸਿੰਘ ਵਿਛੋੜੇ ’ਚ ਰਾਮ-ਰਾਮ ਕਹਿ ਕੇ ਵਿਰਲਾਪ ਕਰਨ ਲੱਗੇ ਤਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਅਚਾਨਕ ਮੰਚ ’ਤੇ ਡਿੱਗ ਗਏ।
20 ਸਾਲ ਤੋਂ ਲਗਾਤਾਰ ਦਸ਼ਰਥ ਦੀ ਭੂਮਿਕਾ ਨਿਭਾਅ ਰਹੇ ਰਾਜਿੰਦਰ ਸਿੰਘ ਨੇ ਅਸਲ ’ਚ ਪ੍ਰਾਣ ਤਿਆਗ ਦਿੱਤੇ। ਹਾਲਾਂਕਿ ਦਰਸ਼ਕਾਂ ਨੂੰ ਇਹ ਸਭ ਰਾਜਿੰਦਰ ਦੇ ਅਭਿਨੈ ਦਾ ਹਿੱਸਾ ਲੱਗਾ ਅਤੇ ਉਹ ਤਾੜੀਆਂ ਵਜਾਉਂਦੇ ਲੱਗੇ। ਦ੍ਰਿਸ਼ ਦੀ ਸਮਾਪਤੀ ’ਤੇ ਪਰਦਾ ਡਿੱਗ ਗਿਆ। ਰਾਜਿੰਦਰ ਨੂੰ ਮੰਚ ਤੋਂ ਉਠ ਕੇ ਚਲੇ ਜਾਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ। ਜਦੋਂ ਸਾਥੀ ਕਲਾਕਾਰਾਂ ਨੇ ਉਨ੍ਹਾਂ ਨੂੰ ਚੁੱਕਣਾ ਚਾਹਿਆ ਤਾਂ ਰਾਜਿੰਦਰ ਪ੍ਰਾਣ ਤਿਆਗ ਚੁੱਕੇ ਸਨ। ਇਸ ਘਟਨਾ ਤੋਂ ਬਾਅਦ ਰਾਮਲੀਲਾ ’ਚ ਸੋਗ ਛਾ ਗਿਆ। ਰਾਮਲੀਲਾ ਵੇਖਣ ਪਹੁੰਚੇ ਦਰਸ਼ਕਾਂ ਦੀਆਂ ਅੱਖਾਂ ’ਚ ਹੰਝੂ ਆ ਗਏ।

Comment here