ਸਿਆਸਤਖਬਰਾਂ

ਰਾਮੂਵਾਲੀਆ ਦੀ ਧੀ ਅਮਨਜੋਤ ਬੀਜੇਪੀ ਚ ਸ਼ਾਮਲ

ਚੰਡੀਗੜ-ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਤੇ ਬਾਦਲ ਦਲ ਦੇ ਗੁਰਪ੍ਰੀਤ ਸਿੰਘ ਸ਼ਾਹਪੁਰ,  ਚੰਦ ਸਿੰਘ ਚੱਠਾ,  ਚੇਤਨ ਮੋਹਨ ਜੋਸ਼ੀ, ਤੇ  ਆਮ ਆਦਮੀ ਪਾਰਟੀ ਦੇ ਬਾਨੀ ਮੈਂਬਰਾਂ ਵਿਚ ਸ਼ੁਮਾਰ ਬਲਜਿੰਦਰ ਸਿੰਘ ਢਕੋਹਾ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਕਿਸਾਨ ਅੰਦੋਲਨ ਦੇ ਚਲਦਿਆਂ ਬੀਜੇਪੀ ਦਾ ਡਟਵਾਂ ਵਿਰੋਧ ਹੋਣ ਦੇ ਦਰਮਿਆਨ ਇਹਨਾਂ ਉੱਘੀਆਂ ਸਿਆਸੀ ਸ਼ਖਸੀਅਤਾਂ ਵਲੋਂ ਭਾਜਪਾ ਚ ਚਲੇ ਜਾਣਾ ਕਈ ਸਵਾਲ ਖੜੇ ਕਰ ਰਿਹਾ ਹੈ। ਆਉਂਦੀ ਵਿਧਾਨ ਸਭਾ ਚੋਣ ਵਿੱਚ ਇਹਨਾਂ ਦੀ ਬੀਜੇਪੀ ਲਈ ਅਹਿਮ ਭੂਮਿਕਾ ਦੇ ਚਰਚੇ ਵੀ ਹੋਣ ਲੱਗੇ ਹਨ। ਓਧਰ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੀ ਧੀ ਨਾਲੋਂ ਸਾਰੇ ਨਾਤੇ ਤੋੜ ਲਏ ਹਨ।

Comment here