ਰਾਮਬਨ-ਹਰਿਆਣਾ ਦੇ ਫੌਜੀ ਜਵਾਨ ਨੇ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ‘ਚ ਆਪਣੀ ਸਰਵਿਸ ਰਿਵਾਲਵਰ ਨਾਲ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਜਵਾਨ ਦੀ ਪਛਾਣ ਹਰਿਆਣਾ ਵਾਸੀ ਰਵੀ ਕੁਮਾਰ (25) ਦੇ ਰੂਪ ‘ਚ ਹੋਈ ਹੈ। ਇਕ ਪੁਲਸ ਅਧਿਕਾਰੀ ਅਨੁਸਾਰ, ਜਵਾਨ ਸ਼ੁੱਕਰਵਾਰ ਸ਼ਾਮ ਬਨਿਹਾਲ ‘ਚ ਨੀਲ ਚੌਕੀ ‘ਤੇ ਗਾਰਡ ਡਿਊਟੀ ‘ਤੇ ਸੀ, ਜਦੋਂ ਉਸ ਨੇ ਆਪਣੀ ਸਰਵਿਸ ਰਾਈਫ਼ਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਕਿਹਾ ਕਿ ਕੁਮਾਰ ਵਲੋਂ ਇਹ ਕਦਮ ਚੁੱਕਣ ਪਿੱਛੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਪੁਲਸ ਨੇ ਪੁੱਛ-ਗਿੱਛ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਅਨੁਸਾਰ, ਮੈਡੀਕਲ-ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਜਵਾਨ ਦੀ ਮ੍ਰਿਤਕ ਦੇਹ ਉਸ ਦੀ ਇਕਾਈ ‘ਚ ਭੇਜ ਦਿੱਤੀ ਗਈ , ਜਿੱਥੋਂ ਇਸ ਨੂੰ ਅੰਤਿਮ ਸੰਸਕਾਰ ਲਈ ਪਰਿਵਾਰ ਵਾਲਿਆਂ ਨੂੰ ਸੌਂਪੀ ਗਈ, ਸਾਰੀ ਯੂਨਿਟ ਵਿੱਚ ਸੋਗ ਦਾ ਆਲਮ ਹੈ।
ਰਾਮਬਨ ਚ ਫੌਜੀ ਜਵਾਨ ਨੇ ਕੀਤੀ ਖੁਦਕੁਸ਼ੀ

Comment here