ਨਵੀਂ ਦਿੱਲੀ-ਯੋਗ ਗੁਰੂ ਬਾਬਾ ਰਾਮਦੇਵ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ। ਹੁਣ ਬਾਬਾ ਰਾਮਦੇਵ ਨੇ ਨੌਜਵਾਨਾਂ ਨੂੰ ਖਾਸ ਅਪੀਲ ਕੀਤੀ ਹੈ। ਬਾਬਾ ਰਾਮਦੇਵ ਨੇ ਦੇਸ਼ ਦੇ ਨੌਜਵਾਨਾਂ ਨੂੰ ਸੰਨਿਆਸੀ ਬਣਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਪਤੰਜਲੀ ਆਉਣ ਅਤੇ ਸੰਨਿਆਸੀ ਬਣਨ ਦੀ ਅਪੀਲ ਕੀਤੀ ਹੈ। ਉਹ ਇਹ ਵੀ ਕਹਿੰਦੇ ਹਨ ਕਿ ਇਹ ਸੰਨਿਆਸੀ ਸਨਾਤਨ ਧਰਮ ਨੂੰ ਸਮਰਪਿਤ ਹੋਣਗੇ। ਇਸ ਬਾਰੇ ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਇਸ਼ਤਿਹਾਰ ਜਾਰੀ ਕੀਤਾ ਹੈ। ਸਵਾਮੀ ਰਾਮਦੇਵ ਨੇ ਆਪਣੇ ਟਵਿਟਰ ਹੈਂਡਲ ਉਤੇ ਵੀ ਇਸ ਇਸ਼ਤਿਹਾਰ ਨੂੰ ਸਾਂਝਾ ਕੀਤਾ ਹੈ। ਇਸ਼ਤਿਹਾਰ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸੰਨਿਆਸੀ ਬਣਨ ਲਈ ਨੌਜਵਾਨਾਂ ਨੂੰ ਕਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ।
ਇਸ਼ਤਿਹਾਰ ਵਿਚ ਕਿਹਾ ਗਿਆ ਹੈ ਕਿ ਸੰਨਿਆਸੀ ਬਣਨ ਲਈ ਸੰਨਿਆਸ ਮਹਾਉਤਸਵ ਦਾ ਆਯੋਜਨ ਕੀਤਾ ਜਾਵੇਗਾ। ਇਹ 22 ਮਾਰਚ ਤੋਂ ਸ਼ੁਰੂ ਹੋਵੇਗਾ ਅਤੇ ਰਾਮ ਨੌਮੀ ਯਾਨੀ 30 ਮਾਰਚ ਨੂੰ ਸਮਾਪਤ ਹੋਵੇਗਾ। ਸਵਾਮੀ ਰਾਮਦੇਵ ਵੱਲੋਂ ਸ਼ੇਅਰ ਕੀਤੇ ਗਏ ਪੋਸਟਰ ‘ਚ ਕਿਹਾ ਗਿਆ ਹੈ ਕਿ 12ਵੀਂ ਪਾਸ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਨੌਜਵਾਨ ਜੋ ਸੰਨਿਆਸੀ ਬਣਨਾ ਚਾਹੁੰਦੇ ਹਨ, ਉਹ ਇਸ ਲਈ ਅਪਲਾਈ ਕਰ ਸਕਦੇ ਹਨ। ਪੋਸਟਰ ‘ਚ ਕਿਹਾ ਗਿਆ ਹੈ ਕਿ ‘ਕਿਸੇ ਵੀ ਜਾਤ ਅਤੇ ਭਾਈਚਾਰੇ ‘ਚ ਪੈਦਾ ਹੋਇਆ ਇੱਕ ਸਧਾਰਨ ਅਤੇ ਆਮ ਮਨੁੱਖ ਵੱਡੀਆਂ-ਵੱਡੀਆਂ ਕ੍ਰਾਂਤੀਆਂ ਕਰ ਸਕਦਾ ਹੈ। ਬਾਬਾ ਰਾਮਦੇਵ ਦਾ ਕਹਿਣਾ ਹੈ ਕਿ ਦੇਸ਼ ਦੇ ਨੌਜਵਾਨ ਸੰਨਿਆਸ ਧਾਰਨ ਕਰਨ। ਪਤੰਜਲੀ ਵਿੱਚ ਸੰਨਿਆਸ ਲੈਣ ਲਈ ਕਿਸੇ ਵੀ ਜਾਤ ਜਾਂ ਧਰਮ ਦੀ ਕੋਈ ਪਾਬੰਦੀ ਨਹੀਂ ਹੈ। ਸੰਨਿਆਸ ਹੋਣ ਵਾਲੇ ਨੌਜਵਾਨ ਸਨਾਤਨ ਧਰਮ ਨੂੰ ਸਮਰਪਿਤ ਹੋਣਗੇ।
ਰਾਮਦੇਵ ਵੱਲੋਂ ਨੌਜਵਾਨਾਂ ਨੂੰ ਪਤੰਜਲੀ ਆਉਣ ਦਾ ਸੱਦਾ

Comment here