ਸਿਆਸਤਖਬਰਾਂਦੁਨੀਆ

ਰਾਫੇਲ ਜਹਾਜ਼ਾਂ ਦੀ ਸਪਲਾਈ ਅਗਲੇ ਸਾਲ ਅਪ੍ਰੈਲ ਚ ਹੋਵੇਗੀ-ਫਰਾਂਸੀਸੀ ਰਾਜਦੂਤ

ਨਵੀਂ ਦਿੱਲੀ- ਭਾਰਤ ਅਤੇ ਫ਼ਰਾਂਸ ਨੇ 2016 ਵਿੱਚ ਇੱਕ ਅੰਤਰ-ਸਰਕਾਰੀ ਸਮਝੌਤੇ ‘ਤੇ ਹਸਤਾਖਰ ਕੀਤੇ ਸਨ ਜਿਸਦੇ ਤਹਿਤ ਪੈਰਿਸ ਨੂੰ ਨਵੀਂ ਦਿੱਲੀ ਨੂੰ 36 ਰਾਫੇਲ ਲੜਾਕੂ ਜਹਾਜ਼ ਦੇਣੇ ਹਨ। ਇਸ ਬਾਰੇ ਫਰਾਂਸੀਸੀ ਰਾਜਦੂਤ ਇਮੈਨੁਅਲ ਲੇਨਿਨ ਨੇ ਕਿਹਾ ਹੈ ਕਿ ਫ਼ਰਾਂਸ ਦੀ ਕੰਪਨੀ ਡਸਾਲਟ ਐਵੀਏਸ਼ਨ ਦੁਆਰਾ ਨਿਰਮਿਤ ਤੀਹ ਰਾਫੇਲ ਲੜਾਕੂ ਜਹਾਜ਼ ਹੁਣ ਤੱਕ ਭਾਰਤ ਨੂੰ ਸੌਂਪੇ ਜਾ ਚੁੱਕੇ ਹਨ ਅਤੇ ਬਾਕੀ 6 ਅਪ੍ਰੈਲ 2022 ਤੱਕ ਸੌਂਪ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਫ਼ਰਾਂਸ ਲਈ ਮਾਣ ਵਾਲੀ ਗੱਲ ਹੈ ਕਿ ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਹਫਤਿਆਂ ਤੱਕ ਕਾਰਖਾਨਿਆਂ ਨੂੰ ਬੰਦ ਰੱਖਣ ਦੇ ਬਾਵਜੂਦ, ਉਹ ਸਮੇਂ ‘ਤੇ ਜਹਾਜ਼ ਪਹੁੰਚਾਉਣ ਵਿੱਚ ਸਮਰੱਥ ਹੈ। ਲੇਨਿਨ ਨੇ ਦੱਸਿਆ, “…ਫ਼ਰਾਂਸ ਵਿੱਚ, ਟੀਮ ਵਾਧੂ ਪਾਰੀਆਂ ਵਿੱਚ ਕੰਮ ਕਰ ਰਹੀ ਹੈ। ਉਹ ਵਚਨਬੱਧਤਾ ਨੂੰ ਪੂਰਾ ਕਰਨ ਵਿੱਚ ਸਮਰੱਥ ਹੋਣ ਲਈ ਕਦੇ-ਕਦੇ ਰਾਤ ਅਤੇ ਵੀਕੈਂਡ ‘ਤੇ ਵੀ ਕੰਮ ਕਰਦੇ ਰਹੇ ਹਨ। ਅਖੀਰ ਵਿਸ਼ਵਾਸ ਇਸ ਨੂੰ ਕਹਿੰਦੇ ਹਨ।” ਉਨ੍ਹਾਂ ਕਿਹਾ, “ਅੱਜ ਦੀ ਗੱਲ ਕਰੀਏ ਤਾਂ 29 (ਜਹਾਜ਼) ਭਾਰਤ ਭੇਜੇ ਜਾ ਚੁੱਕੇ ਹੈ ਅਤੇ 30 ਦੀ ਭਾਰਤ ਨੂੰ ਸਪਲਾਈ ਕੀਤੀ ਜਾ ਚੁੱਕੀ ਹੈ। ਅਸੀਂ ਪੂਰੀ ਤਰ੍ਹਾਂ ਸਮੇਂ ‘ਤੇ ਹਾਂ ਅਤੇ ਅਸੀਂ ਅਗਲੇ ਸਾਲ ਅਪ੍ਰੈਲ ਤੱਕ ਸਾਰੇ 36 ਜਹਾਜ਼ਾਂ ਦੀ ਸਪਲਾਈ ਕਰਨ ਦੇ ਟੀਚੇ ਤੱਕ ਪੁੱਜਣ ਜਾ ਰਹੇ ਹਾਂ।”  ਫਰਾਂਸੀਸੀ ਰਾਜਦੂਤ ਨੇ ਕਿਹਾ ਕਿ ਭਾਰਤ ਅਤੇ ਫ਼ਰਾਂਸ ਰੱਖਿਆ ਦੇ ਖੇਤਰ ਵਿੱਚ ਦਹਾਕਿਆਂ ਤੋਂ ਸਹਿਯੋਗ ਕਰ ਰਹੇ ਹਨ। ਲੜਾਕੂ ਜਹਾਜ਼ ਪਹਿਲਾਂ ਫ਼ਰਾਂਸ ਵਿੱਚ ਭਾਰਤੀ ਹਵਾਈ ਫੌਜ ਨੂੰ ਸੌਂਪੇ ਜਾਂਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਭਾਰਤ ਭੇਜਿਆ ਜਾਂਦਾ ਹੈ।  ਪੰਜ ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਪਿਛਲੇ ਸਾਲ 29 ਜੁਲਾਈ ਨੂੰ ਭਾਰਤ ਪਹੁੰਚੀ ਸੀ। ਯਾਦ ਰਹੇ ਇਸ ਜਹਾਜ਼ ਸੌਦੇ ਵਿੱਚ ਵਿਰੋਧੀ ਪੱਖ ਗੜਬੜੀ ਦੇ ਇਲਜ਼ਾਮ ਲਗਾਉਂਦਾ ਰਿਹਾ ਹੈ ਅਤੇ ਇਸਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ ਵੀ ਵਿੰਨ੍ਹਿਆ ਜਾਂਦਾ ਰਿਹਾ ਹੈ।

Comment here