ਆਯੁਰਵੈਦ ਅਨੁਸਾਰ ਰਾਤ ਦੇ ਸਮੇਂ ਅਵੱਤ, ਪਿੱਟ, ਕਫ਼ ਨੂੰ ਧਿਆਨ ਵਿੱਚ ਰੱਖਦੇ ਹੋਏ ਭੋਜਨ ਕਰਨਾ ਚਾਹੀਦਾ ਹੈ। ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਦਾ ਸੇਵਨ ਰਾਤ ਨੂੰ ਨਹੀਂ ਕਰਨਾ ਚਾਹੀਦਾ। ਰਾਤ ਦੇ ਸਮੇਂ ਖਾਣ ਵਾਲੀਆਂ ਚੀਜ਼ਾਂ ਸਿਰਫ਼ ਢਿੱਡ ਨੂੰ ਹੀ ਨਹੀਂ ਸਗੋਂ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੀਆਂ ਹਨ। ਆਯੁਰਵੈਦ ਅਨੁਸਾਰ ਕਈ ਚੀਜ਼ਾਂ ਅਜਿਹੀਆਂ ਹਨ, ਜੋ ਰਾਤ ਨੂੰ ਨਹੀਂ ਖਾਣੀਆਂ ਚਾਹੀਦੀਆਂ। ਇਸੇ ਲਈ ਅੱਜ ਅਸੀਂ ਤੁਹਾਨੂੰ ਰਾਤ ਦੇ ਸਮੇਂ ਕਿਹੜੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਦੇ ਬਾਰੇ ਦੱਸਾਂਗੇ। ਇਹ ਚੀਜ਼ਾਂ ਸਿਹਤ ਲਈ ਭਾਰੀ ਹੋ ਸਕਦੀਆਂ ਹਨ।
ਆਪਣੇ ਭੋਜਨ ’ਚ ਜ਼ਰੂਰ ਸ਼ਾਮਲ ਕਰੋ ਇਹ 6 ਜੂਸ-ਆਯੁਰਵੈਦ ਮੁਤਾਬਕ ਹਰੇਕ ਵਿਅਕਤੀ ਨੂੰ ਆਪਣੇ ਭੋਜਨ ਵਿਚ ਮੀਠਾ, ਨਮਕੀਨ, ਖੱਟਾ, ਤਿੱਖਾ ਅਤੇ ਕਸੈਲਾ ਸੁਆਦ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਨ ਨਾਲ ਸਰੀਰ ’ਚ ਪੋਸ਼ਕ ਤੱਤਾਂ ਦਾ ਸੰਤੁਲਨ ਰਹਿੰਦਾ ਹੈ। ਇਨ੍ਹਾਂ ਚੀਜ਼ਾਂ ਦਾ ਰਾਤ ਨੂੰ ਕਦੇ ਨਾ ਕਰੋ ਸੇਵਨ
ਦਹੀਂ-ਆਯੂਰਵੈਦ ਮੁਤਾਬਕ ਰਾਤ ਦੇ ਖਾਣੇ ਨਾਲ ਦਹੀਂ ਖਾਣਾ ਚੰਗਾ ਨਹੀਂ ਹੁੰਦਾ। ਇਸ ਨਾਲ ਕਫ (ਬਲਗਮ) ਬਣਦਾ ਹੈ। ਇਸ ਦੀ ਥਾਂ ਤੁਸੀਂ ਛਾਛ ਲੈ ਲਓ। ਇਸ ’ਚ ਮਿਠਾਸ ਅਤੇ ਖੱਟਾਸ ਦੋਵੇਂ ਹੁੰਦੀਆਂ ਹਨ, ਜੋ ਸਰੀਰ ਲਈ ਠੀਕ ਨਹੀਂ। ਆਯੁਰਵੈਦ ਦੇ ਹਿਸਾਬ ਨਾਲ ਅਜਿਹਾ ਕਰਨ ਨਾਲ ਬਲਗਮ ਦੀ ਸਮੱਸਿਆ ਵੱਧਦੀ ਹੈ। ਇਸ ਨਾਲ ਗਲੇ ’ਚ ਖਰਾਸ਼ ਵੀ ਹੋ ਸਕਦੀ ਹੈ।
ਦੁੱਧ-ਜੇਕਰ ਤੁਹਾਨੂੰ ਰਾਤ ਦੇ ਸਮੇਂ ਦੁੱਧ ਪੀਣ ਦੀ ਆਦਤ ਹੈ ਤਾਂ ਤੁਸੀਂ ਉਸ ’ਚ ਥੋੜਾ ਜਿਹਾ ਬਦਲਾਅ ਲੈ ਆਓ। ਰਾਤ ਦੇ ਸਮੇਂ ਘੱਟ ਫੈਟ ਵਾਲਾ ਅਤੇ ਗਾਂ ਦਾ ਦੁੱਧ ਪੀਓ। ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖੋਂ ਕਿ ਰਾਤ ਦੇ ਸਮੇਂ ਠੰਡੇ ਦੀ ਥਾਂ ਗਰਮ ਦੁੱਧ ਦਾ ਸੇਵਨ ਕਰੋ। ਗਰਮ ਦੁੱਧ ਸਰੀਰ ’ਚ ਜਲਦੀ ਪਚ ਜਾਂਦਾ ਹੈ।
ਪ੍ਰੋਟੀਨ ਚੀਜ਼ਾਂ ਤੋਂ ਰਹੋ ਦੂਰ-ਰਾਤ ਦੇ ਭੋਜਨ ’ਚ ਪ੍ਰੋਟੀਨ ਭਰਪੂਰ ਚੀਜ਼ਾਂ ਦਾਲ, ਹਰੀ ਸਬਜ਼ੀਆਂ, ਕੜੀ ਪੱਤਾ ਅਤੇ ਫਲ ਕਦੇ ਨਾ ਖਾਓ। ਇਸ ਨਾਲ ਪਾਚਨ ਨਾਲ ਜੁੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸੇਵਨ ਕਰਨਾ ਵੀ ਚਾਹੁੰਦੇ ਹੋ ਤਾਂ ਘੱਟ ਖਾਓ, ਤਾਂਕਿ ਕੋਈ ਨੁਕਸਾਨ ਨਾ ਹੋ ਸਕੇ।
ਤਿੱਖਾ ਭੋਜਨ-ਰਾਤ ਨੂੰ ਸੌਣ ਤੋਂ ਪਹਿਲਾਂ ਤਿੱਖਾ ਭੋਜਨ ਨਹੀਂ ਖਾਣਾ ਚਾਹੀਦਾ। ਇਸ ਨਾਲ ਢਿੱਡ ਗੈਸ ਬਣਦੀ ਹੈ, ਜਿਸ ਨਾਲ ਤੁਹਾਡੀ ਨੀਂਦ ਖ਼ਰਾਬ ਹੋਵੇਗੀ ਅਤੇ ਸਿਹਤ ’ਤੇ ਅਸਰ ਪਵੇਗਾ।
ਚਾਕਲੇਟ-ਕਿਹਾ ਜਾਂਦਾ ਹੈ ਕਿ ਰਾਤ ਨੂੰ ਮਿੱਠਾ ਨਹੀਂ ਖਾਣਾ ਚਾਹੀਦਾ। ਸੌਣ ਤੋਂ ਪਹਿਲਾਂ ਚਾਕਲੇਟ ਨਾ ਖਾਓ। ਇਸ ਤਰ੍ਹਾਂ ਕਰਨ ਨਾਲ ਤੁਸੀਂ ਨੀਂਦ ਨਾ ਆਉਣ ਦੀ ਬੀਮਾਰੀ ਦੇ ਸ਼ਿਕਾਰ ਹੋ ਸਕਦੇ ਹੋ।
ਫਾਸਟ ਫੂਡ-ਸੌਣ ਤੋਂ ਪਹਿਲਾਂ ਫਾਸਟ ਫੂਡ ਖਾਣ ਨਾਲ ਭਾਰ ਵੱਧਦਾ ਹੈ। ਇਸ ਲਈ ਰਾਤ ਨੂੰ ਫਾਸਟ ਫੂਡ ਦੀ ਵਰਤੋਂ ਨਾ ਕਰੋ। ਇਸ ਦੇ ਇਲਾਵਾ ਇਹ ਰਾਤ ਨੂੰ ਖਾਣ ਨਾਲ ਜਲਦੀ ਹਜ਼ਮ ਵੀ ਨਹੀਂ ਹੁੰਦਾ।
Comment here