ਜ਼ੀਰਕਪੁਰ : ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿਚ ਸਥਿਤ ਫਰਨੀਚਰ ਮਾਰਕੀਟ ਵਿੱਚ ਬਣੇ ਹੋਟਲ ਰਿਲੇਕਸ ਇਨ ਵਿੱਚ ਅੰਕਿਤ ਰਾਣਾ ਗੈਂਗ ਦੇ ਗੁਰਗਿਆਂ ਪੁਲਿਸ ਵਿਚਕਾਰ ਗੋਲ਼ੀ ਚੱਲੀ। ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਤੋਂ ਇਲਾਵਾਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ। ਡੀਐੱਸਪੀ ਬਿਕਰਮ ਸਿੰਘ ਬਰਾੜ ਦੀ ਅਗਵਾਈ ਵਿੱਚ ਇਸ ਆਪ੍ਰੇਸ਼ਨ ਅੰਜਾਮ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਵੀ ਡੀਐਸਪੀ ਬਿਕਰਮ ਬਰਾੜ ਜੀਰਕਪੁਰ ਵਿਖੇ ਹੀ ਢਕੌਲੀ ਖੇਤਰ ਵਿੱਚ ਗੈਗਸਟਰ ਅੰਕਿਤ ਭਾਦੂ ਦਾ ਐਨਕਾਊਨਟਰ ਕਰ ਚੁੱਕੇ ਹਨ। ਦੇਰੀ ਨਾਲ ਮੌਕੇ ‘ਤੇ ਪੁੱਜੇ ਡੀਆਈਜੀ ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ 11 ਜੁਲਾਈ ਨੂੰ ਹੋਟਲ ਰਿਲੈਕਸ ਇੰਨ ਦੇ ਮਾਲਕ ਨੇ ਅੰਕਿਤ ਰਾਣਾ ਵਾਸੀ ਸੁਲਤਾਨਪੁਰ ਬਰਵਾਲਾ ਹਰਿਆਣਾ ਵਲੋਂ ਉਸ ਤੋਂ ਰੰਗਦਾਰੀ ਮੰਗਣ ਦੀ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਦਸਿਆ ਕਿ ਗੈਂਗਸਟਰਾਂ ਵਲੋਂ ਫਿਰੌਤੀ ਲੈਣ ਆਉਣ ਦੀ ਸੂਚਨਾ ਮਿਲਣ ਤੇ ਡੀਐਸ ਬਿਕਰਮ ਬਰਾੜ ਦੀ ਅਗਵਾਈ ਵਿੱਚ ਪੁਲਿਸ ਨੇ ਪਹਿਲਾਂ ਹੀ ਟ੍ਰੈਪ ਲਗਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਨੇ ਆਉਣ ਸਾਰ ਗੋਲ਼ੀ ਚਲਾ ਦਿੱਤੀ ਜੋ ਪੁਲਿਸ ਦੇ ਇੱਕ ਅਧਿਕਾਰੀ ਦੀ ਬੁਲੇਟ ਪ੍ਰੂਫ ਜਾਕੇਟ ਤੇ ਲੱਗੀ। ਅਆਪਣੇ ਆਪ ਨੂੰ ਪੁਲਿਸ ਵਲੋਂ ਘਿਰਿਆ ਵੇਖ ਗੈਂਗਸਟਰਾਂ ਨੇ ਪੁਲਿਸ ਤੇ ਸਬ ਇੰਸਪੈਕਟਰ ਰਾਹੁਲ ਕੁਮਾਰ ਦੇ ਸਿਰ ‘ਤੇ ਸੱਟ ਮਾਰ ਕੇ ਜ਼ਖ਼ਮੀ ਕਰ ਦਿੱਤਾ।
ਇਸ ਦੌਰਾਨ ਪੁਲਿਸ ਵਲੋਂ ਕੀਤੀ ਗਈ ਜਵਾਬੀ ਫਾਈਰਿੰਗ ਵਿੱਚ ਇੱਕ ਗੈਂਗਸਟਰ ਰਣਬੀਰ ਵੀ ਜਖਮੀ ਹੋ ਗਿਆ ਪਰ ਪੁਲਿਸ ਨੇ ਮੁਸਤੈਦੀ ਵਿਖਾਉਂਦੇ ਹੋਏ ਤਿੰਨੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਜਿਨ੍ਹਾ ਤੋਂ ਦੋ ਪਿਸਤੌਲ, 10 ਕਾਰਤੂਸ ਅਤੇ ਦੋ ਖੋਲ ਬਰਾਮਦ ਕੀਤੇ ਗਏ ਹਨ। ਪੁਲਿਸ ਵਲੋਂ ਕਾਬੂ ਗੈਂਗਸਟਰਾਂ ਦੀ ਪਛਾਣ ਰਣਬੀਰ ਵਾਸੀ ਬਰਵਾਲਾ, ਵਿਸ਼ਾਲ ਅਤੇ ਅਸ਼ੀਸ ਰਾਣਾ ਵਜੋਂ ਹੋਈ ਹੈ।
Comment here