ਸਿਆਸਤਖਬਰਾਂਚਲੰਤ ਮਾਮਲੇ

ਰਾਣਾ ਗੁਰਜੀਤ ਦਾ ਫਰਜ਼ੰਦ ਸੁਲਤਾਨਪੁਰ ਤੋਂ ਲੜੂ ਅਜ਼ਾਦ

ਪਾਰਟੀ ਨੇ ਵਿਧਾਇਕ ਚੀਮਾ ਦੀ ਟਿਕਟ ਪੱਕੀ ਕੀਤੀ

ਕਪੂਰਥਲਾ-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਸ਼ੁਰੂਆਤ ਹੋਣ ਨੂੰ ਕੁਝ ਦਿਨ ਪਏ ਹਨ, ਪਰ ਉਸ ਤੋਂ ਪਹਿਲਾਂ ਸਿਆਸਤ ਨੇ ਆਪਣੇ ਅਸਲੀ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਚੋਣਾਂ ਤੋਂ ਪਹਿਲਾ ਕਈ ਸਿਆਸੀ ਪਾਰਟੀਆਂ ਦੇ ਵੱਡੇ ਨਾਮ ਆਪਣੀ ਪਾਰਟੀ ਤੋਂ ਟਿਕਟ ਨਾ ਮਿਲਣ ਜਾਂ ਟਿਕਟ ਕੱਟੇ ਜਾਣ ਕਾਰਨ ਬਾਗੀ ਹੁੰਦੇ ਵਿਖਾਈ ਦੇ ਰਹੇ ਹਨ। ਜਿਨ੍ਹਾਂ ਵਿੱਚ ਇੱਕ ਨਾਮ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਦਾ ਹੈ।
ਗੌਰਤਲਬ ਹੈ ਕਿ ਰਾਣਾ ਇੰਦਰ ਪ੍ਰਤਾਪ ਇਸ ਵਾਰ ਸੁਲਤਾਨਪੁਰ ਲੋਧੀ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਵਿੱਚ ਹਨ। ਪਿਛਲੇ ਕਾਫੀ ਦਿਨਾਂ ਤੋਂ ਚੋਣਾਂ ਨੂੰ ਲੈਕੇ ਰਾਣਾ ਇੰਦਰ ਪ੍ਰਤਾਪ ਸੁਲਤਾਨਪੁਰ ਲੋਧੀ ਹਲਕੇ ਵਿੱਚ ਸਰਗਰਮ ਦਿਖਾਈ ਦੇ ਰਹੇ ਸਨ ਅਤੇ ਕਾਂਗਰਸ ਪਾਰਟੀ ਤੋਂ ਟਿਕਟ ਦੀ ਮੰਗ ਵੀ ਕਰ ਰਹੇ ਸਨ ਪਰ ਹਾਈਕਮਾਨ ਵੱਲੋਂ ਟਿਕਟ ਰਾਣਾ ਇੰਦਰ ਪ੍ਰਤਾਪ ਨੂੰ ਨਾ ਦਿੰਦੇ ਹੋਏ ਸੀਟਿੰਗ ਐਮ ਐਲ ਏ ਨਵਤੇਜ ਚੀਮਾ ਦੀ ਝੋਲੀ ਪਾ ਦਿੱਤੀ ਗਈ। ਜਿਸਦੇ ਚਲਦਿਆਂ ਰਾਣਾ ਇੰਦਰ ਪ੍ਰਤਾਪ ਨੇ ਵੀ ਸੁਲਤਾਨਪੁਰ ਲੋਧੀ ਹਲਕੇ ਤੋਂ ਆਜਾਦ ਚੋਣ ਲੜਨ ਦਾ ਐਲਾਨ ਕਰ ਦਿਤਾ ਹੈ।
ਰਾਣਾ ਇੰਦਰ ਪ੍ਰਤਾਪ ਦੇ ਜਦੋਂ ਉਹਨਾਂ ਨੂੰ ਟਿਕਟ ਨਾ ਮਿਲਣ ਬਾਰੇ ਤੇ ਚੋਣ ਲੜਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਇਹ ਗੱਲ ਸਿੱਧੇ ਤੋਰ ਤੇ ਕਹੀ ਕਿ ਉਹ ਇਸ ਵਾਰ ਹਲਕੇ ਤੋਂ ਆਜਾਦ ਹੀ ਚੋਣ ਲੜਨਗੇ।ਉਹਨਾਂ ਨੇ ਕਿਹਾ ਕਿ ਉਹ ਕਾਂਗਰਸ ਨੂੰ ਡੁੱਬਦਿਆਂ ਨਹੀਂ ਵੇਖ ਸਕਦੇ ਤੇ ਉਹ ਕਾਂਗਰਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਵੱਡਾ ਬਿਆਨ ਦਿੰਦਿਆਂ ਉਹਨਾਂ ਨੇ ਕਿਹਾ ਉਹਨਾਂ ਦੇ ਪਿਤਾ ਰਾਣਾ ਗੁਰਜੀਤ ਸਿੰਘ ਖੁਦ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਅੱਗੇ ਆਉਣਗੇ।

Comment here