ਨਵੀਂ ਦਿੱਲੀ-ਕਾਂਗਰਸ ਨੇ 10 ਜੂਨ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ 10 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਪਾਰਟੀ ਨੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ, ਜੈਰਾਮ ਰਮੇਸ਼ ਅਤੇ ਅਜੇ ਮਾਕਨ ਤੋਂ ਇਲਾਵਾ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਨੇ ਪੀ. ਚਿਦੰਬਰਮ ਨੂੰ ਤਾਮਿਲਨਾਡੂ, ਜੈਰਾਮ ਰਮੇਸ਼ ਨੂੰ ਕਰਨਾਟਕ, ਅਜੈ ਮਾਕਨ ਨੂੰ ਹਰਿਆਣਾ ਤੇ ਰਣਦੀਪ ਸੁਰਜੇਵਾਲਾ ਨੂੰ ਰਾਜਸਥਾਨ ਤੋਂ ਉਮੀਦਵਾਰ ਬਣਾਇਆ ਹੈ। ਪਾਰਟੀ ਵੱਲੋਂ ਮੁਕਲ ਵਾਸਨਿਕ ਅਤੇ ਪ੍ਰਮੋਦ ਤਿਵਾੜੀ ਨੂੰ ਰਾਜਸਥਾਨ, ਵਿਵੇਕ ਤਨਖਾ ਨੂੰ ਮੱਧ ਪ੍ਰਦੇਸ਼ ਰਾਜੀਵ ਸ਼ੁਕਲਾ ਨੂੰ ਮਹਾਰਾਸ਼ਟਰ ਅਤੇ ਰਣਜੀਤ ਰੰਜਨ ਨੂੰ ਛੱਤੀਸਗੜ੍ਹ ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ।
ਰਾਜ ਸਭਾ ਚੋਣਾਂ ਲਈ ਕਾਂਗਰਸ ਨੇ ਐਲਾਨੇ 10 ਉਮੀਦਵਾਰ

Comment here