ਅਪਰਾਧਖਬਰਾਂਮਨੋਰੰਜਨ

ਰਾਜ ਕੁੰਦਰਾ ਤੇ ਹੋਰਨਾਂ ਖ਼ਿਲਾਫ਼ ਮਨੀ ਲਾਂਡਰਿੰਗ ਬਾਰੇ ਜਾਂਚ

ਨਵੀਂ ਦਿੱਲੀ-ਅਸ਼ਲੀਲ ਫ਼ਿਲਮਾਂ ਨਾਲ ਜੁੜੇ ਇੱਕ ਮਾਮਲੇ ਵਿੱਚ ਮਨੀ ਲਾਂਡਰਿੰਗ ਸਬੰਧੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ  ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਅਤੇ ਹੋਰਨਾਂ ਨੂੰ 2021 ਵਿੱਚ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਨੇ ਗ੍ਰਿਫ਼ਤਾਰ ਕੀਤਾ ਸੀ। ਸੰਘੀ ਜਾਂਚ ਏਜੰਸੀ ਨੇ ਘੱਟੋ-ਘੱਟ ਦੋ ਐੱਫਆਈਆਰਜ਼ ਅਤੇ ਅਦਾਲਤ ਵਿੱਚ ਦਾਇਰ ਦੋਸ਼ ਪੱਤਰ ਦੀ ਘੋਖ ਕਰਨ ਮਗਰੋਂ ਕਾਲਾ ਧਨ ਰੋਕੂ ਕਾਨੂੰਨ (ਪੀਐੱਮਐੱਲਏ) ਦੀਆਂ ਅਪਰਾਧਕ ਧਾਰਾਵਾਂ ਤਹਿਤ ਸ਼ਿਕਾਇਤ ਦਰਜ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਈਡੀ ਵੱਲੋਂ ਵਿਸ਼ੇਸ਼ ਤੌਰ ’ਤੇ ਫੰਡਾਂ ਦੇ ਲੈਣ-ਦੇਣ ਅਤੇ ਕਥਿਤ ਅਪਰਾਧ ਰਾਹੀਂ ਹਾਸਲ ਪੈਸੇ ਦੀ ਜਾਂਚ ਕੀਤੀ ਜਾਵੇਗੀ, ਜਿਹੜੇ ਮੁਲਜ਼ਮਾਂ ਤੇ ਹੋਰਨਾਂ ਨੇ ਇਨ੍ਹਾਂ ਫ਼ਿਲਮਾਂ ਦੇ ਨਿਰਮਾਣ ਅਤੇ ਵਿਕਰੀ ਤੋਂ ਕਮਾਏ ਹੋ ਸਕਦੇ ਹਨ।

Comment here