ਖਬਰਾਂਖੇਡ ਖਿਡਾਰੀ

ਰਾਜੀਵ ਗਾਂਧੀ ਖੇਡ ਰਤਨ ਦਾ ਨੌਂਅ ਧਿਆਨ ਚੰਦ ਐਵਾਰਡ ਰੱਖਿਆ

ਨਵੀਂ ਦਿੱਲੀ– ਭਾਰਤ ਦੇ ਮਹਾਨ ਹਾਕੀ ਖਿਡਾਰੀ, ਹਾਕੀ ਦੇ ਜਾਦੂਗਰ ਧਿਆਨ ਚੰਦ ਨੂੰ ਮਾਣ ਦਿੰਦਿਆਂ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੇ ਖੇਡ ਦੇ ਸਭ ਤੋਂ ਵੱਡੇ ਐਵਾਰਡ ਦਾ ਨਾਂ ਉਹਨਾਂ ਦੇ ਨਾਮ ਤੇ ਰੱਖਣ ਦਾ ਐਲਾਨ ਕੀਤਾ ਹੈ। ਖੇਡ ਰਤਨ ਐਵਾਰਡ ਖੇਡਾਂ ਦੀ ਦੁਨੀਆ ‘ਚ ਸ਼ਾਨਦਾਰ ਉਪਲਬਧੀ ਹਾਸਲ ਕਰਨ ਵਾਲੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ। ਇਸ ਦਾ ਨਾਂ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਤੋਂ   ਬਦਲ ਕੇ ਮੇਜਰ ਧਿਆਨ ਚੰਦ ਖੇਡ ਰਤਨ ਐਵਾਰਡ ਕਰ ਦਿੱਤਾ ਗਿਆ ਹੈ। ਅੱਜ ਇਸ ਬਾਰੇ ਦੇਸ਼ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ। ਉਨ੍ਹਾਂ ਦੇ ਟਵਿੱਟਰ ਹੈਂਡਲ ਤੋਂ ਕੀਤੀ ਪੋਸਟ ‘ਚ ਲਿਖਿਆ ਗਿਆ ਹੈ ਕਿ ਮੇਜਰ ਧਿਆਚੰਦ ਭਾਰਤ ਦੇ ਮਹਾਨ ਖਿਡਾਰੀਆਂ ਵਿਚੋਂ ਹਨ ਤੇ ਉਨ੍ਹਾਂ ਦੇ ਨਾਂ ‘ਤੇ ਖੇਡ ਦੇ ਸਭ ਤੋਂ ਵੱਡੇ ਐਵਾਰਡ ਦਾ ਨਾਂ ਰੱਖਿਆ ਜਾਣਾ ਹੀ ਠੀਕ ਹੋਵੇਗਾ।  ਕਿਹਾ ਜਾਂਦਾ ਹੈ ਕਿ ਇੰਟਰਨੈਸ਼ਨਲ ਹਾਕੀ ‘ਚ ਹੁਣ ਤਕ ਧਿਆਨ ਚੰਦ ਦੇ ਮੁਕਾਬਲੇ ਦਾ ਖਿਡਾਰੀ ਨਹੀਂ ਆਇਆ। ਜਦੋਂ ਉਹ ਮੈਦਾਨ ‘ਚ ਉਤਰਦੇ ਸੀ ਤਾਂ ਮਨੋਂ ਗੇਂਦ ਉਨ੍ਹਾਂ ਦੀ ਹਾਕੀ ਸਟਿਕ ਨਾਲ ਚਿਪਕ ਜਾਂਦੀ ਸੀ। ਧਿਆਨ ਚੰਦ ਨੇ ਸਾਲ 1928, 1932 ਤੇ 1936 ‘ਚ ਓਲਪਿੰਕ ਗੇਮਸ ‘ਚ ਭਾਰਤ ਦੀ ਨੁਮਾਇੰਦਗੀ ਕੀਤੀ। ਤਿੰਨਾਂ ਓਲੰਪਿਕ ਸਾਲਾਂ ‘ਚ ਭਾਰਤ ਨੇ ਗੋਲਡ ਮੈਡਲ ਆਪਣੇ ਨਾਂ ਕੀਤਾ ਸੀ। 16 ਸਾਲ ‘ਚ ਭਾਰਤੀ ਫੌਜ ‘ਚ ਭਰਤੀ ਹੋਣ ਵਾਲੇ ਹਾਕੀ ਦੇ ਜਾਦੂਗਰ ਦਾ ਅਸਲ ਨਾਂ ‘ਧਿਆਨ ਸਿੰਘ’ ਸੀ। ਉਹ ਆਪਣੀ ਖੇਡ ਨੂੰ ਸੁਧਾਰਨ ਲਈ ਸਿਰਫ ਚੰਨ ਦੀ ਰੋਸ਼ਨੀ ‘ਚ ਪ੍ਰੈਕਟਿਸ ਕਰਦੇ ਸੀ। ਉਨ੍ਹਾਂ ਨੂੰ ਅਸਕਰ ਲੋਕਾਂ ਨੇ ਚੰਦ ਦੀ ਰੋਸ਼ਨੀ ‘ਚ ਹਾਕੀ ਦੀ ਪ੍ਰੈਕਟਿਸ ਕਰਦਿਆਂ ਵੇਖਿਆ ਸੀ। ਚੰਨ ਦੀ ਰੌਸ਼ਨੀ ‘ਚ ਆਪਣੇ ਆਪ ਨੂੰ ਤਰਾਸ਼ਣ ਕਰਕੇ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਦੇ ਨਾਂ ਨਾਲ ‘ਚੰਨ’ ਜੋੜ ਦਿੱਤਾ ਤੇ ਨਾਂ ਪੈ ਗਿਆ ਧਿਆਨ ਚੰਦ। ਸਾਲ 1936 ‘ਚ ਬਰਲਿਨ ਓਲੰਪਿਕ ਦੌਰਾਨ ਧਿਆਨ ਚੰਦ ਦਾ ਜਾਦੂ ਦੇਖਣ ਨੂੰ ਮਿਲਿਆ। ਇੱਥੇ ਵੀ ਭਾਰਤ ਨੇ ਗੋਲਡ ਮੈਡਲ ਜਿੱਤਿਆ। ਧਿਆਨ ਚੰਦ ਦੀ ਖੇਡ ਨੂੰ ਵੇਖ ਹਿਟਲਰ ਇੰਨਾ ਪ੍ਰਭਾਵਿਤ ਹੋਇਆ ਕਿ ਉਨ੍ਹਾਂ ਨੇ ਜਰਮਨੀ ਲਈ ਖੇਡਣ ਦਾ ਆਫਰ ਦਿੱਤਾ ਜਿਸ ਨੂੰ ਮੇਜਰ ਧਿਆਨ ਚੰਦ ਨੇ ਠੁਕਰਾ ਦਿੱਤਾ। ਉਨ੍ਹਾਂ ਨੇ ਖੁਦ ਨੂੰ ਭਾਰਤੀ ਖਿਡਾਰੀ ਕਹਿਲਾਉਣਾ ਹੀ ਬਿਹਤਰ ਸਮਝਿਆ।

Comment here