ਸਿਆਸਤਸਿਹਤ-ਖਬਰਾਂਖਬਰਾਂ

ਰਾਜਾ ਵੜਿੰਗ ਵੀ ਆਏ ਕੋਰੋਨਾ ਦੀ ਲਪੇਟ ਚ

ਚੰਡੀਗੜ੍ਹ-ਭਾਰਤ ਭਰ ਕੋਰੋਨਾ ਮਹਾਂਮਾਰੀ ਇਸ ਕਦਰ ਤੇਜ਼ੀ ਨਾਲ ਵਧ ਰਹੀ ਹੈ ਕਿ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤੱਕ ਵੀ ਪੁੱਜ ਗਈ ਹੈ। ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਦੀ ਖ਼ਬਰ ਹੈ।
ਪੰਜਾਬ ‘ਚ ਦਿਨੋਂ ਦਿਨ ਕੋਰੋਨਾ ਦੇ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਹਰ ਰੋਜ਼ ਪੌਜ਼ਟਿਵ ਕੇਸਾਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ। ਕੇਸ ਰੁਕਣ ਜਾਂ ਘਟਣ ਦਾ ਨਾਂਅ ਨਹੀਂ ਲੈ ਰਹੇ ਹਨ। ਬੀਤੇ ਸੋਮਵਾਰ ਨੂੰ ਪੰਜਾਬ ’ਚ 3969 ਕੋਰੋਨਾ ਦੇ ਪੌਜ਼ਟਿਵ ਮਰੀਜ਼ ਸਾਹਮਣੇ ਆਏ। ਇਸ ਦੇ ਨਾਲ ਹੀ ਸੂਬੇ ਵਿੱਚ ਕੋਰੋਨਾ ਦੇ ਕੁੱਲ ਕੇਸਾਂ ਦਾ ਅੰਕੜਾ 625347 ਤੇ ਪਹੁੰਚ ਗਿਆ।
ਦਸ ਦਈਏ ਕਿ ਬੀਤੇ ਸੋਮਵਾਰ ਨੂੰ 5 ਜ਼ਿਲਿ੍ਹਆਂ ’ਚ 7 ਮਰੀਜ਼ਾਂ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਪੰਜਾਬ ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ 16683 ਹੋ ਗਈ ਹੈ। 2022 ਦੇ ਸ਼ੁਰੂਆਤ ਵਿਚ ਹੀ ਇਹ ਅੰਕੜੇ ਹੈਰਾਨ ਪਰੇਸ਼ਾਨ ਕਰਦੇ ਹਨ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਇਸ ਸਮੇਂ ਪੰਜਾਬ ਚ ਕੁੱਲ 304 ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜੋ ਇਸ ਸਮੇਂ ਆਕਸੀਜਨ ਸਪੋਰਟ ਤੇ ਹਨ। ਇਨ੍ਹਾਂ ਵਿੱਚੋਂ 85 ਮਰੀਜ਼ਾਂ ਦੀ ਹਾਲਤ ਅਤਿ ਗੰਭੀਰ ਹੋਣ ਕਾਰਨ ਇਨ੍ਹਾਂ ਨੂੰ ਆਈਸੀਯੂ ਚ ਸ਼ਿਫ਼ਟ ਕੀਤਾ ਗਿਆ ਹੈ। ਜਦਕਿ 12 ਮਰੀਜ਼ ਇਸ ਸਮੇਂ ਵੈਂਟੀਲੇਟਰ ਤੇ ਹਨ। ਸਰਕਾਰੀ ਅੰਕੜਿਆਂ ਦੇ ਮੁਤਾਬਕ ਇਸ ਸਮੇਂ ਪੰਜਾਬ ਚ ਕੁੱਲ 19379 ਕੇਸ ਐਕਟਿਵ ਦਸੇ ਜਾ ਰਹੇ ਹਨ।

Comment here