ਸਿਆਸਤਖਬਰਾਂਚਲੰਤ ਮਾਮਲੇ

ਰਾਜਾ ਵੜਿੰਗ ਦੀ ਸਾਦੇ ਸਮਾਰੋਹ ਚ ਹੋਈ ਤਾਜਪੋਸ਼ੀ

ਚੰਡੀਗੜ੍ਹ- ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਕਮਾਨ ਸਾਂਭ ਲਈ ਹੈ। ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਹਲਕੇ ਤੋਂ ਤੀਜੀ ਵਾਰ ਵਿਧਾਇਕ ਬਣੇ ਅਤੇ ਸਾਬਕਾ ਟਰਾਂਸਪੋਰਟ ਮੰਤਰੀ 44 ਸਾਲਾ ਵੜਿੰਗ ਨੂੰ 9 ਅਪ੍ਰੈਲ ਨੂੰ ਪਾਰਟੀ ਦੀ ਸੂਬਾ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੀ ਥਾਂ ਉੱਤੇ ਇਹ ਅਹੁਦਾ ਸੰਭਾਲਿਆ ਹੈ। ਉਨ੍ਹਾਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਸੂਬਾਈ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਹੋਣ ਵਾਲੇ ਇਕ ਸਾਦੇ ਸਮਾਗਮ ਦੌਰਾਨ ਅਹੁਦਾ ਸੰਭਾਲਿਆ। ਉਨ੍ਹਾਂ ਦੇ ਨਾਲ  ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਹੁਦਾ ਸੰਭਾਲਿਆ ਹੈ। ਇਸ ਮੌਕੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੀ ਹਾਜ਼ਰ ਸਨ। ਤਾਜਪੋਸ਼ੀ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ ਸੀਨੀਅਰ ਆਗੂਆਂ ਦਾ ਕਾਂਗਰਸ ‘ਚ ਵੱਡਾ ਯੋਗਦਾਨ ਹੈ ਅਤੇ ਉਹ ਸਾਨੂੰ ਸੇਧ ਦੇਣਗੇ। ਰਾਜਾ ਵੜਿੰਗ ਨੇ ਅਨੁਸ਼ਾਸਨ ‘ਤੇ ਜ਼ੋਰ ਦਿੱਤਾ ਤੇ ਕਿਹਾ ਕਿ ਕਾਂਗਰਸ ਪਾਰਟੀ ਇੱਕ ਵਿਚਾਰਧਾਰਾ ਹੈ। ਉਨ੍ਹਾਂ ਨੇ ਕਿਹਾ ਕਿ ਅਨੁਸ਼ਾਸਨ ਲਈ ਤਿੰਨ ਡੀ- ਡਿਸਿਪਲਿਨ, ਡੈਡੀਕੇਸ਼ਨ ਅਤੇ ਡਾਇਲੌਗ ਅਪਨਾਉਣੇ ਪੈਣਗੇ। ਮਨਮਰਜ਼ੀ ਦੀ ਰਣਨੀਤੀ ਨਾਲ ਪਾਰਟੀ ਨਹੀਂ ਚਲਦੀ। ਇਕੱਠੇ ਹੋ ਕੇ ਚੱਲਾਂਗੇ ਤਾਂ ਹੀ ਕਾਮਯਾਬ ਹੋਵਾਂਗੇ। ਜੇ ਅਨੁਸ਼ਾਸਨ ਨਹੀਂ ਤਾਂ ਕੁਝ ਨਹੀਂ ਕਰ ਸਕਦੇ। ਇਸ ਮੌਕੇ ਕਾਰਜਕਾਰੀ ਪ੍ਰਧਾਨ Bharat Bhushan Ashu ਨੇ ਕਾਂਗਰਸ ਹਾਈਕਮਾਨ ਤੇ ਲੋਕਾਂ ਦਾ ਧਨੰਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਹੈ ਤੇ ਇਹ ਵੀ ਕਿਹਾ ਕਿ ਵਿਅਕਤੀਗਤ ਬ੍ਰਾਂਡਿੰਗ ਨਾ ਹੋਵੇ, ਸਿਰਫ਼ ਕਾਂਗਰਸ ਦਾ ਝੰਡਾ ਬੁਲੰਦ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਲੀਡਰਸ਼ਿਪ ਵਰਕਰ ਕੋਲ ਪਹੁੰਚੇ, ਅਜਿਹੀ ਕਾਂਗਰਸ ਦੀ ਜ਼ਰੂਰਤ ਹੈ ਤੇ ਹਰ ਪ੍ਰੋਗਰਾਮ ‘ਚ ਵਰਕਰਾਂ ਦੀ ਰਾਏ ਸ਼ਾਮਿਲ ਹੋਵੇਗੀ। ਉਨ੍ਹਾਂ ਕਿਹਾ ਕਾਂਗਰਸ ਨੂੰ ਫਿਰ ਤੋਂ ਉਚਾਈਆਂ ‘ਤੇ ਲੈ ਕੇ ਜਾਵਾਂਗੇ। ਉਨ੍ਹਾਂ ਕਿਹਾਕਿ ਸੀਨੀਅਰ ਆਗੂਆਂ ਦੇ ਸਾਥ ਦੀ ਵੀ ਜ਼ਰੂਰਤ ਹੈ।

22 ਸਾਲ ਦੀ ਉਮਰ ਵਿੱਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਦੀ ਅਗਵਾਈ ਹੇਠ ਵੜਿੰਗ ਪਹਿਲੀ ਵਾਰ ਸਾਲ 2000 ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਸਨ। ਫਿਰ 2005 ਵਿੱਚ ਉਹ ਯੂਥ ਕਾਂਗਰਸ ਦੇ ਕੌਮੀ ਬੁਲਾਰੇ ਬਣੇ। ਇਸ ਤੋਂ ਬਾਅਦ ਉਹ 2008 ਵਿੱਚ ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਬਣੇ ਅਤੇ 2009 ਵਿੱਚ ਉਹ ਇਸੇ ਜਥੇਬੰਦੀ ਦੇ ਕੌਮੀ ਜਨਰਲ ਸਕੱਤਰ ਦੇ ਅਹੁਦੇ ਤੱਕ ਪੁੱਜੇ। ਵੜਿੰਗ ਨੂੰ ਪਾਰਟੀ ਵੱਲੋਂ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਗਿੱਦੜਬਾਹਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। ਇੱਥੇ ਵੀ ਉਨ੍ਹਾਂ ਨੇ ਆਪਣੇ ਆਪ ਨੂੰ ਸਾਬਤ ਕੀਤਾ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿੱਚ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਨੂੰ ਹਰਾਇਆ। ਮਨਪ੍ਰੀਤ ਨੇ ਫਿਰ ਪੰਜਾਬ ਪੀਪਲਜ਼ ਪਾਰਟੀ (ਪੀਪੀਪੀ) ਬਣਾ ਕੇ ਚੋਣ ਲੜੀ ਸੀ। ਵੜਿੰਗ 2014 ਤੋਂ 2018 ਤੱਕ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਹੇ। ਇਸ ਤੋਂ ਬਾਅਦ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੜਿੰਗ ਨੇ ਮੁੜ ਜਿੱਤ ਹਾਸਲ ਕੀਤੀ।

ਭਾਰਤ ਭੂਸ਼ਣ ਨਾਲ ਬੁਰੀ ਹੋਈ

ਰਾਜਾ ਵੜਿੰਗ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਵੱਜੋਂ ਦੇ ਅਹੁਦਾ ਸੰਭਾਲਣ ਦੌਰਾਨ ਦਿਲਚਸਪ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਵੜਿੰਗ ਜਦੋਂ ਪ੍ਰਧਾਨ ਦੀ ਕੁਰਸੀ ਤੇ ਬੈਠੇ ਤਾਂ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਵੜਿੰਗ ਦਾ ਮੂੰਹ ਮਿੱਠਾ ਕਰਵਾਉਣਾ ਚਾਹਿਆ ਅਤੇ ਬਰਫ਼ੀ ਦੀ ਟੁਕੜੀ ਚੁੱਕ ਲਈ ਪਰ ਇਸ ਦੌਰਾਨ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਆਸ਼ੂ ਤੋਂ ਬਰਫ਼ੀ ਵਾਪਸ ਰਖਵਾਈ ਅਤੇ ਪ੍ਰਤਾਪ ਬਾਜਵਾ, ਚਰਨਜੀਤ ਚੰਨੀ ਅਤੇ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਨੂੰ ਵੱਲ ਪਲੇਟ ਵਧਾਈ ਅਤੇ ਰਾਜਾ ਵੜਿੰਗ ਦਾ ਮੂੰਹ ਮਿੱਠਾ ਕਰਵਾਇਆ ਤੇ ਭਾਰਤ ਭੂਸ਼ਣ ਆਸ਼ੂ, ਵੜਿੰਗ ਨੂੰ ਬਰਫ਼ੀ ਨਹੀਂ ਖੁਆ ਸਕੇ।

Comment here