ਅਪਰਾਧਖਬਰਾਂਦੁਨੀਆ

ਰਾਜਸਥਾਨ ’ਚ ਪਾਕਿ ਔਰਤ ਖਿਲਾਫ ਧੋਖਾਦੇਹੀ ਦਾ ਕੇਸ ਦਰਜ

ਜੈਪੁਰ-ਇੱਥੇ ਸ਼ੱਕੀ ਦਸਤਾਵੇਜ਼ਾਂ ’ਤੇ ਰਹਿ ਰਹੀ ਇਕ ਪਾਕਿਸਤਾਨੀ ਔਰਤ ਮੀਨਾ ਕੁਮਾਰੀ ਖਿਲਾਫ ਰਾਜਸਥਾਨ ਪੁਲੀਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ ਮੁਲਜ਼ਮ ਮੀਨਾ ਕੁਮਾਰੀ ਖਿਲਾਫ ਰਾਮਗੰਜ ਥਾਣੇ ’ਚ ਵਿਦੇਸ਼ੀ ਨਾਗਰਿਕ ਕਾਨੂੰਨ ਤੇ ਆਈ. ਪੀ. ਸੀ. ਦੀਆਂ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ 38 ਸਾਲ ਪਹਿਲਾਂ ਆਪਣੇ ਮਾਤਾ-ਪਿਤਾ ਤੇ ਭੈਣ-ਭਰਾਵਾਂ ਨਾਲ ਭਾਰਤ ਆਈ ਇਸ ਪਾਕਿ ਔਰਤ ’ਤੇ ਫਰਜ਼ੀ ਢੰਗ ਨਾਲ ਵੋਟਰ ਆਈ. ਡੀ. ਕਾਰਡ ਤੇ ਹੋਰ ਭਾਰਤੀ ਦਸਤਾਵੇਜ਼ ਹਾਸਲ ਕਰਨ ਅਤੇ ਬਿਨਾਂ ਵੀਜ਼ਾ ਇੱਥੇ ਰਹਿਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਐੱਫ. ਆਈ. ਆਰ. ਅਨੁਸਾਰ ਮੁਲਜ਼ਮ ਔਰਤ 1983 ’ਚ 3 ਸਾਲ ਦੀ ਉਮਰ ’ਚ ਅਟਾਰੀ ਬਾਰਡਰ ਦੇ ਰਸਤੇ ਭਾਰਤ ਆਈ ਸੀ ਅਤੇ ਉਸ ਨੇ 2002 ’ਚ ਜੈਪੁਰ ਦੇ ਸੰਜੇ ਬਾਜ਼ਾਰ ਦੇ ਵਾਸੀ ਮੁਹੰਮਦ ਸ਼ਰੀਫ ਕੁਰੈਸ਼ੀ ਨਾਲ ਲਵ ਮੈਰਿਜ ਕਰਵਾਈ ਸੀ। ਉਸ ਨੇ ਆਪਣਾ ਨਾਂ ਬਦਲ ਕੇ ਪਰਵੀਨ ਬਾਨੋ ਰੱਖ ਲਿਆ ਅਤੇ ਭਾਰਤੀ ਨਾਗਰਿਕਤਾ ਲਈ ਅਰਜ਼ੀ ਦਿੱਤੀ। ਇਹ ਮਾਮਲਾ ਗ੍ਰਹਿ ਮੰਤਰਾਲਾ ਕੋਲ ਪੈਂਡਿੰਗ ਹੈ।

Comment here