ਸਿਆਸਤਖਬਰਾਂ

ਰਾਜਪਾਲ ਨੇ ਭਾਰਤ-ਚੀਨ ਸਰਹੱਦ ’ਤੇ ਬਣੀ ਸੜਕ ਦਾ ਨਾਂ ‘ਨਰਿੰਦਰ ਮੋਦੀ’ ਰੱਖਿਆ

ਕੋਲਕਾਤਾ-ਭਾਰਤ-ਚੀਨ ਸਰਹੱਦ ’ਤੇ ਬਣੀ ਨਵੀਂ ਸੜਕ ਦਾ ਨਾਂ ਸਿੱਕਮ ਦੇ ਰਾਜਪਾਲ ਗੰਗਾਪ੍ਰਸਾਦ ਨੇ ‘ਨਰਿੰਦਰ ਮੋਦੀ ਮਾਰਗ’ ਰੱਖਿਆ ਹੈ। ਰਾਜਪਾਲ ਨੇ ਕਿਊਂਗਸਲਾ ਤੋਂ ਕਬੀ ਲੂੰਗਚੋਕ ਸੜਕ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਪੁਰਾਣੇ ਮਾਰਗ ਨੂੰ ਜਵਾਹਰ ਲਾਲ ਨਹਿਰੂ ਮਾਰਗ ਕਿਹਾ ਜਾਂਦਾ ਸੀ। ਕੌਮੀ ਯਾਦਗਾਰ ਨੇੜੇ ਰਾਸ਼ਟਰੀ ਰਾਜਮਾਰਗ-310 ਨੂੰ ਸਰਹੱਦੀ ਸੜਕ ਸੰਗਠਨ ਨੇ ਬਣਾਇਆ ਹੈ। ਇਸ ਕਾਰਨ ਭਾਰਤੀ ਸੈਲਾਨੀਆਂ ਨੂੰ ਨਾਥੂਲਾ ਬਾਰਡਰ ਤੱਕ ਜਾਣ ਵਿਚ ਸੌਖ ਹੋਵੇਗੀ।
ਰਾਜਪਾਲ ਨੇ ਕਿਹਾ ਕਿ ਮੇਰੇ ਲਈ ਸੜਕ ਦਾ ਨਾਮਕਰਨ ਕਰਨਾ ਮਾਣ ਵਾਲੀ ਗੱਲ ਹੈ। ਇਸ ਨਾਲ ਸੈਰ-ਸਪਾਟੇ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਸਥਾਨਕ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਰਾਜਪਾਲ ਨੇ ਸੜਕ ਬਣਾਉਣ ਲਈ ਸਰਹੱਦੀ ਸੜਕ ਸੰਗਠਨ (ਬੀ. ਆਰ. ਓ.) ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸੜਕ ਸਾਡੀਆਂ ਹਥਿਆਰਬੰਦ ਫੋਰਸਾਂ ਨੂੰ ਨਵੀਂ ਊਰਜਾ ਦੇਵੇਗੀ। ਰਾਜਪਾਲ ਨਾਲ ਵਾਈ.ਟੀ. ਲੇਪਚਾ, ਓ.ਈ. ਕਕੇ ਰਾਸੌਲੀ, ਪੰਚਾਇਤ ਪ੍ਰਧਾਨ ਅਤੇ ਪੁਲਸ ਮੌਜੂਦ ਸੀ।

Comment here