ਸਿਆਸਤਖਬਰਾਂਮਨੋਰੰਜਨ

‘ਰਾਜਨੀਤੀ ਸਾਡੇ ਪਰਿਵਾਰ ਲਈ ਨਹੀਂ ਬਣੀ’… ਸੰਨੀ ਦਿਓਲ

ਮੁੰਬਈ-ਬਾਲੀਵੁੱਡ ਅਭਿਨੇਤਾ ਅਤੇ ਸੰਸਦ ਮੈਂਬਰ ਸੰਨੀ ਦਿਓਲ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹਨ ਅਤੇ ਆਪਣੀ ਨਵੀਂ ਫਿਲਮ ਗਦਰ-2 ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਗਦਰ-2 ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜ ਰਹੀ ਹੈ ਪਰ ਇਸ ਦੌਰਾਨ ਸੰਨੀ ਦਿਓਲ ਨੇ ਹੈਰਾਨ ਕਰਨ ਵਾਲਾ ਐਲਾਨ ਕੀਤਾ ਹੈ। ਗੁਰਦਾਸਪੁਰ ਤੋਂ ਭਾਜਪਾ ਦੇ ਸਾਂਸਦ ਸੰਨੀ ਦਿਓਲ ਨੇ ਐਲਾਨ ਕੀਤਾ ਹੈ ਕਿ ਉਹ ਸਾਲ 2024 ‘ਚ ਕੋਈ ਵੀ ਚੋਣ ਨਹੀਂ ਲੜਨਾ ਚਾਹੁੰਦੇ, ਉਨ੍ਹਾਂ ਕਿਹਾ ਕਿ ਜੋ ਮੈਂ ਹੁਣ ਕਰ ਰਿਹਾ ਹਾਂ, ਮੈਂ ਇੱਕ ਐਕਟਰ ਵਜੋਂ ਵੀ ਕਰ ਸਕਦਾ ਹਾਂ। ਰਾਜਨੀਤੀ ਸਾਡੇ ਪਰਿਵਾਰ ਲਈ ਨਹੀਂ ਹੈ।
ਇੱਕ ਪਾਸੇ ਜਿੱਥੇ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਦੇਸ਼ ਵਿੱਚ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ, ਉੱਥੇ ਹੀ ਦੂਜੇ ਪਾਸੇ ਸੰਨੀ ਦਿਓਲ ਨੇ ਇਹ ਐਲਾਨ ਕੀਤਾ ਹੈ। ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਸੰਨੀ ਦਿਓਲ ਨੇ ਸਪੱਸ਼ਟ ਕੀਤਾ ਕਿ ਉਹ ਕੋਈ ਚੋਣ ਨਹੀਂ ਲੜਨਾ ਚਾਹੁੰਦੇ। ਸੰਨੀ ਨੇ ਕਿਹਾ, ‘ਤੁਸੀਂ ਇੱਕ ਕੰਮ ਕਰ ਸਕਦੇ ਹੋ, ਤੁਸੀਂ ਕਈ ਕੰਮ ਨਹੀਂ ਕਰ ਸਕਦੇ। ਮੈਂ ਆਇਆ ਤਾਂ ਬਹੁਤ ਸੋਚਿਆ। ਪਰ ਹੁਣ ਮੈਂ ਜੋ ਵੀ ਕਰ ਰਿਹਾ ਹਾਂ, ਮੈਂ ਇੱਕ ਅਦਾਕਾਰ ਵਜੋਂ ਵੀ ਕਰ ਸਕਦਾ ਹਾਂ।
ਜਦੋਂ ਸੰਨੀ ਦਿਓਲ ਨੂੰ ਪੁੱਛਿਆ ਗਿਆ ਕਿ ਤੁਹਾਡੀ ਲੋਕ ਸਭਾ ‘ਚ ਸਿਰਫ 19 ਫੀਸਦੀ ਮੌਜੂਦਗੀ ਹੈ ਤਾਂ ਸੰਨੀ ਦਿਓਲ ਨੇ ਕਿਹਾ ਕਿ ਜਦੋਂ ਮੈਂ ਸਦਨ ‘ਚ ਜਾਂਦਾ ਹਾਂ ਤਾਂ ਦੇਖਦਾ ਹਾਂ ਕਿ ਦੇਸ਼ ਨੂੰ ਚਲਾਉਣ ਵਾਲੇ ਲੋਕ ਇੱਥੇ ਬੈਠੇ ਹਨ, ਪਰ ਉਹ ਕਿਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਨ ਉਹ ਮੇਨੂ ਰਾਸ ਨਹੀਂ ਆਇਆ। ਮੈਂ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਵਿਵਹਾਰ ਨਾ ਕਰਨ ਲਈ ਕਿਹਾ। ਮੈਨੂੰ ਚੀਜ਼ਾਂ ਠੀਕ ਨਹੀਂ ਲੱਗੀਆਂ, ਮੈਨੂੰ ਲੱਗਦਾ ਹੈ ਕਿ ਮੈਂ ਅਜਿਹਾ ਨਹੀਂ ਹਾਂ।
‘ਰਾਜਨੀਤੀ ਪਰਿਵਾਰ ਨੂੰ ਰਾਸ ਨਹੀਂ ਆਉਂਦੀ’: ਸੰਨੀ ਦਿਓਲ 2024 ਦੀਆਂ ਚੋਣਾਂ ਲੜਨਗੇ ਜਾਂ ਨਹੀਂ, ਇਸ ‘ਤੇ ਉਨ੍ਹਾਂ ਨੇ ਕਿਹਾ ਕਿ ਮੈਂ ਫਿਲਹਾਲ ਕੋਈ ਚੋਣ ਨਹੀਂ ਲੜਨਾ ਚਾਹੁੰਦਾ। ਮੇਰੀ ਚੋਣ ਸਿਰਫ ਐਕਟਰ ਦੇ ਤੌਰ ‘ਤੇ ਹੋਵੇਗੀ, ਉਸੇ ਤਰ੍ਹਾਂ ਮੈਂ ਦੇਸ਼ ਦੀ ਸੇਵਾ ਕਰਾਂਗਾ। ਸਿਆਸਤ ਸਾਡੇ ਪਰਿਵਾਰ ਨੂੰ ਰਾਸ ਹੀ ਨਹੀਂ ਆਉਂਦੀ, ਪਹਿਲਾਂ ਮੇਰੇ ਪਿਤਾ ਨਾਲ ਅਜਿਹਾ ਹੋਇਆ ਅਤੇ ਹੁਣ ਮੈਂ ਇੱਥੇ ਹਾਂ। ਲੋਕ ਜਾਣਦੇ ਹਨ ਕਿ ਅਸੀਂ ਕੌਣ ਹਾਂ, ਅਸੀਂ ਜਿੱਥੇ ਵੀ ਹਾਂ, ਉਹ ਜਾਣਦੇ ਹਨ ਕਿ ਅਸੀਂ ਕਿਸ ਤਰ੍ਹਾਂ ਦੇ ਲੋਕ ਹਾਂ।
ਦੱਸ ਦੇਈਏ ਕਿ ਸੰਨੀ ਦਿਓਲ ਸਾਲ 2019 ਵਿੱਚ ਹੀ ਭਾਜਪਾ ਵਿੱਚ ਸ਼ਾਮਲ ਹੋਏ ਸਨ ਅਤੇ ਗੁਰਦਾਸਪੁਰ ਤੋਂ ਚੋਣ ਲੜੇ ਸਨ। ਉਨ੍ਹਾਂ ਨੇ ਕਾਂਗਰਸ ਦੇ ਸੁਨੀਲ ਜਾਖੜ ਨੂੰ ਕਰੀਬ 82 ਹਜ਼ਾਰ ਵੋਟਾਂ ਨਾਲ ਹਰਾਇਆ। ਸੰਨੀ ਦਿਓਲ ‘ਤੇ ਕਈ ਵਾਰ ਲੋਕ ਸਭਾ ਹਲਕੇ ਤੋਂ ਗਾਇਬ ਹੋਣ, ਲੋਕ ਸਭਾ ਤੋਂ ਗੈਰਹਾਜ਼ਰ ਰਹਿਣ ਅਤੇ ਲੋਕਾਂ ਤੋਂ ਦੂਰ ਰਹਿਣ ਦੇ ਦੋਸ਼ ਲੱਗ ਚੁੱਕੇ ਹਨ ਅਤੇ ਸੰਸਦ ਮੈਂਬਰ ਵਜੋਂ ਉਨ੍ਹਾਂ ਦੇ ਕੰਮ ਨੂੰ ਕਮਜ਼ੋਰ ਦੱਸਿਆ ਗਿਆ ਹੈ।

Comment here