ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਰਾਜਨਾਥ ਸਿੰਘ ਦੀ ਮਲੇਸ਼ੀਆਈ ਹਮਰੁਤਬਾ ਨਾਲ ਦੋਪੱਖੀ ਸੰਬੰਧਾਂ ‘ਤੇ ਗੱਲਬਾਤ

ਨਵੀਂ ਦਿੱਲੀ-ਭਾਰਤ ਅਤੇ ਮਲੇਸ਼ੀਆ ਦਰਮਿਆਨ ਮਜ਼ਬੂਤ ਰੱਖਿਆ ਸੰਬੰਧਾਂ ਨੂੰ ਲੈਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਮਲੇਸ਼ੀਆਈ ਹਮਰੁਤਬਾ ਹਿਸ਼ਾਮੁਦੀਨ ਬਿਨ ਹੁਸੈਨ ਨਾਲ ਗੱਲਬਾਤ ਕੀਤੀ ਅਤੇ ਹੋਰ ਅੱਗੇ ਵਧਾਉਣ ਦੇ ਮੌਕਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਰਾਜਨਾਥ ਸਿੰਘ ਨੇ ਟਵੀਟ ਕੀਤਾ,”ਮਲੇਸ਼ੀਆ ਦੇ ਸੀਨੀਅਰ ਰੱਖਿਆ ਮੰਤਰੀ ਹਿਸ਼ਾਮੁਦੀਨ ਬਿਨ ਹੁਸੈਨ ਨਾਲ ਵੀਡੀਓ ਕਾਨਫਰੰਸ ਰਾਹੀਂ ਬਿਹਤਰੀਨ ਗੱਲਬਾਤ ਹੋਈ।”
ਉਨ੍ਹਾਂ ਨੇ ਭਾਰਤ ਅਤੇ ਮਲੇਸ਼ੀਆ ਦਰਮਿਆਨ ਮਜ਼ਬੂਤ ਰੱਖਿਆ ਸੰਬੰਧਾਂ ਦੀ ਪੁਸ਼ਟੀ ਕੀਤੀ ਅਤੇ ਦੋਹਾਂ ਦਰਮਿਆਨ ਰੱਖਿਆ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਦੇ ਮੌਕਿਆਂ ‘ਤੇ ਚਰਚਾ ਕੀਤੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ 17 ਜੂਨ ਨੂੰ ਆਪਣੇ ਮਲੇਸ਼ੀਆਈ ਹਮਰੁਤਬਾ ਸੈਫੁਦੀਨ ਅਬਦੁੱਲਾ ਨਾਲ ਦੋ-ਪੱਖੀ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣ ਦੇ ਸੰਬੰਧ ‘ਚ ਚਰਚਾ ਕੀਤੀ ਸੀ।ਦੋਹਾਂ ਨੇਤਾਵਾਂ ਦਰਮਿਆਨ ਇਹ ਗੱਲਬਾਤ ਡਿਜੀਟਲ ਮਾਧਿਅਮ ਨਾਲ ਹੋਈ।

Comment here