ਅਪਰਾਧਖਬਰਾਂ

ਰਾਜਧਾਨੀ ਫੇਰ ਸ਼ਰਮਸਾਰ, ਨੌ ਸਾਲਾ ਬੱਚੀ ਦਾ ਕੁਕਰਮ ਮਗਰੋਂ ਕਤਲ, ਲਾਸ਼ ਸਾੜਨ ਦੀ ਕੋਸ਼ਿਸ਼

ਨਵੀਂ ਦਿੱਲੀ-ਇੱਕ ਪਾਸੇ ਦੇਸ਼ ਮਾਣਮਤੀਆਂ ਧੀਆਂ ਦੀ ਸ਼ਾਨਦਾਰ ਖੇਡ ਦੇ ਜਸ਼ਨ ਮਨਾ ਰਿਹਾ ਹੈ, ਦੂਜੇ ਪਾਸੇ ਦੇਸ਼ ਦੀ ਰਾਜਧਾਨੀ ਇੱਕ ਨੰਨੀ ਧੀ ਦੀ ਪੱਤ ਰੁਲਣ ਕਰਕੇ ਇੱਕ ਵਾਰ ਫੇਰ ਸ਼ਰਮਸਾਰ ਹੈ।ਪੱਛਮੀ ਦਿੱਲੀ ਚ ਇਕ ਨੌ ਸਾਲ ਦੀ ਬੱਚੀ ਨਾਲ ਕਥਿਤ ਤੌਰ ਤੇ  ਕੁਕਰਮ ਕਰਕੇ ਕਤਲ ਕਰ ਦਿੱਤਾ ਗਿਆ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਬੱਚੀ ਐਤਵਾਰ ਨੂੰ ਪਾਣੀ ਭਰਨ ਲਈ ਸ਼ਮਸ਼ਾਨਘਾਟ ਗਈ ਸੀ, ਉੱਥੇ ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰਕੇ ਕਾਹਲੀ ਵਿੱਚ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਪੁਜਾਰੀ ਦਾ ਕਹਿਣਾ ਹੈ ਕਿ ਕੂਲਰ ਤੋਂ ਪਾਣੀ ਭਰਦੇ ਸਮੇਂ ਲੜਕੀ ਨੂੰ ਬਿਜਲੀ ਦਾ ਕਰੰਟ ਲੱਗ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਪਰ ਜਦ ਲੜਕੀ ਦੀ ਮਾਂ ਉਸ ਨੂੰ ਦੇਖਣ ਲਈ ਸ਼ਮਸ਼ਾਨਘਾਟ ਪਹੁੰਚੀ ਤਾਂ ਪੁਜਾਰੀ ਨੇ ਪੁਲਿਸ ਦਾ ਡਰ ਦਿਖਾਉਂਦੇ ਹੋਏ ਬੱਚੀ ਦਾ ਅੰਤਿਮ ਸੰਸਕਾਰ ਕਰ ਦਿੱਤਾ, ਦੋ ਘੰਟਿਆਂ ਬਾਅਦ ਜਦੋਂ ਪਿੰਡ ਦੇ ਲੋਕਾਂ ਨੇ ਸ਼ੱਕ ਦੇ ਚਲਦਿਆਂ ਬਲਦੀ ਚਿਖਾ ਬੁਝਾਈ ਤੇ ਲਾਸ਼ ਦੇ ਬਚੇ ਹਿੱਸੇ ਪੁਲਸ ਦੇ ਹਵਾਲੇ ਕੀਤੇ, ਸ਼ਮਸ਼ਾਨਘਾਟ ਦੇ ਪੁਜਾਰੀ ਤੇ ਉਸ ਦੇ ਤਿੰਨ ਸਾਥੀਆਂ ਖਿਲਾਫ ਸ਼ਿਕਾਇਤ ਦਿੱਤੀ, ਪੁਲਸ ਨੇ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਘਟਨਾ ਬਾਰੇ ਪਤਾ ਲਗਦਿਆਂ ਸਿਆਸੀ ਹੰਗਾਮਾ ਸ਼ੁਰੂ ਹੋ ਗਿਆ, ਵਖ ਵਖ ਪਾਰਟੀਆਂ ਦੇ ਆਗੂ ਪੀੜਤ ਪਰਿਵਾਰ ਤੱਕ ਪਹੁੰਚ ਕਰ  ਰਹੇ ਹਨ। ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਡੀਸੀਪੀ ਤੋਂ 48 ਘੰਟਿਆਂ ਚ ਰਿਪੋਰਟ ਮੰਗੀ ਹੈ। ਓਧਰ ਲਾਸ਼ ਦੇ ਬਚੇ ਹਿੱਸੇ ਦਾ ਪੋਸਟਮਾਰਟਮ ਕਰਨ ਤੇ ਉਸ ਦੀ ਮੌਤ ਦੇ ਕਾਰਨਾਂ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ। ਪੁਲਸ ਮੁੱਖ ਮੁਲਜ਼ਮ ਦੇ ਘਰ ਤੋਂ ਸਬੂਤ ਅਤੇ ਉਸ ਦਾ ਡੀਐਨਏ ਟੈਸਟ ਕਰ ਰਹੀ ਹੈ, ਵਾਟਰ ਕੂਲਰ ਦਾ ਵੀ ਟੈਸਟ ਕੀਤਾ, ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

Comment here