ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਰਾਜਦੂਤ ਨੇ ਚੀਨ-ਭਾਰਤ ਦੇ ਰਿਸ਼ਤਿਆਂ ’ਚ ਸੁਧਾਰ ਲਈ ਪ੍ਰਸਤਾਵ ਪੇਸ਼ ਕੀਤਾ

ਬੀਜਿੰਗ-ਭਾਰਤ-ਚੀਨ ਰਿਸ਼ਤਿਆਂ ਨੂੰ ਲੈਕੇ ਚੀਨ ਦੇ ਰਾਜਦੂਤ ਦਾ ਬਿਆਨ ਆਇਆ ਹੈ। ਚੀਨ ਦੇ ਰਾਜਦੂਤ ਸੁਨ ਵੇਈਡਾਂਗ ਨੇ ਕਿਹਾ ਕਿ ਚੀਨ-ਭਾਰਤ ਦੇ ਰਿਸ਼ਤਿਆਂ ਦਾ ਮਹੱਤਵ ਨਾ ਸਿਰਫ਼ ਇਨ੍ਹਾਂ ਦੇਸ਼ਾਂ ਲਈ ਹੈ, ਸਗੋਂ ਇਸ ਦਾ ਵਿਆਪਕ ਪ੍ਰਭਾਵ ਇਸ ਖੇਤਰ ਅਤੇ ਵਿਸ਼ਵ ‘ਤੇ ਵੀ ਪੈਂਦਾ ਹੈ। ਰਾਜਦੂਤ ਨੇ ਦੋ-ਪੱਖੀ ਸੰਬੰਧਾਂ ‘ਚ ਸੁਧਾਰ ਲਈ ਚਾਰ ਪ੍ਰਸਤਾਵ ਵੀ ਦਿੱਤੇ।
ਇਨ੍ਹਾਂ ਪ੍ਰਸਤਾਵਾਂ ‘ਚ ਆਪਸੀ ਸਮਝ ਅਤੇ ਵਿਸ਼ਵਾਸ ਨੂੰ ਵਾਧਾ ਦੇਣਾ, ਦੋਵਾਂ ਲਈ ਫ਼ਾਇਦੇਮੰਦ ਸਹਿਯੋਗ, ਮਤਭੇਦਾਂ ਦਾ ਉਚਿਤ ਪ੍ਰਬੰਧਨ ਅਤੇ ਸਦਭਾਵਨਾ ਅਤੇ ਸਹਿਯੋਗ ਨੂੰ ਮਜ਼ਬੂਤ ਬਣਾਉਣਾ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ‘ਏਸ਼ੀਆਈ ਸਦੀ’ ਨੂੰ ਚੀਨ ਅਤੇ ਭਾਰਤ ਦੇ ਸੰਯੁਕਤ ਵਿਕਾਸ ਅਤੇ ਆਪਸੀ ਤੌਰ ‘ਤੇ ਲਾਭਕਾਰੀ ਸਹਿਯੋਗ ਦੇ ਰਾਹੀਂ ਅਤੇ ਭਾਰਤ ਅਤੇ ਹੋਰ ਏਸ਼ੀਆਈ ਦੇਸ਼ਾਂ ਦੀ ਇਕਜੁੱਟਤਾ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮਾਧਿਅਮ ਨਾਲ ਹੀ ਸਵੀਕਾਰ ਕੀਤਾ ਜਾ ਸਕਦਾ ਹੈ। ਪੂਰਬੀ ਲੱਦਾਖ ‘ਚ ਗਤੀਰੋਧ ਤੋਂ ਬਾਅਦ ਭਾਰਤ ਲਗਾਤਾਰ ਇਸ ਗੱਲ ‘ਤੇ ਕਾਇਮ ਰਿਹਾ ਹੈ ਕਿ ਅਸਲੀ ਕੰਟਰੋਲ ਰੇਖਾ ‘ਤੇ ਸ਼ਾਂਤੀ ਸਬੰਧਾਂ ਦੇ ਸਮੁੱਚੇ ਤੌਰ ‘ਤੇ ਵਿਕਾਸ ਦੇ ਲਈ ਮਹੱਤਵਪੂਰਨ ਹੈ। ਰਾਜਦੂਤ ‘ਪੀਪਲਸ ਲਿਪਬਲਿਕ ਆਫ ਚਾਈਨਾ’ ਦੀ ਸਥਾਪਨਾ ਦੀ 73ਵੇਂ ਵਰ੍ਹੇਗੰਢ ਦੇ ਮੌਕੇ ‘ਤੇ ਮੰਗਲਵਾਰ ਨੂੰ ਆਯੋਜਿਤ ਇਕ ਪ੍ਰੋਗਰਾਮ ਨੂੰ ਆਨਲਾਈਨ ਮਾਧਿਅਮ ਨਾਲ ਸੰਬੋਧਿਤ ਕਰ ਰਹੇ ਸਨ।

Comment here