ਸਿਆਸਤਖਬਰਾਂਚਲੰਤ ਮਾਮਲੇ

ਰਾਜਦੂਤ ਦੇ ਕਾਰਜਕਾਲ ਦਾ ਵਿਸਥਾਰ ਅਮਰੀਕਾ-ਭਾਰਤ ਸਬੰਧਾਂ ਨੂੰ ਕਰੇਗਾ ਮਜ਼ਬੂਤ-ਮੁਕੇਸ਼ ਆਘੀ

ਨਵੀਂ ਦਿੱਲੀ-ਦਿੱਲੀ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਕਾਰਜਕਾਲ ’ਚ ਹੋਏ ਇਸ ਸਾਲ ਦੇ ਵਾਧੇ ਦਾ ਸਵਾਗਤ ਕਰਦਿਆਂ ਅਮਰੀਕਾ ਸਥਿਤ ਇਕ ਪ੍ਰਮੁੱਖ ਵਪਾਰ ਸਮਰਥਕ ਸਮੂਹ ਨੇ ਕਿਹਾ ਕਿ ਇਸ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ’ਚ ਮਦਦ ਮਿਲੇਗੀ। ਦੱਸ ਦੇਈਏ ਕਿ ਭਾਰਤ ਸਰਕਾਰ ਨੇ ਵਾਸ਼ਿੰਗਟਨ ਡੀ. ਸੀ. ’ਚ ਸੰਧੂ ਦੇ ਕਾਰਜਕਾਲ ਨੂੰ 2024 ਤੱਕ ਇਸ ਸਾਲ ਲਈ ਵਧਾ ਦਿੱਤਾ ਹੈ। ‘ਯੂ. ਐੱਸ-ਇੰਡੀਆ ਸਟਰੈਟਜਿਕ ਐਂਡ ਪਾਰਟਨਰਸ਼ਿਪ ਫੋਰਮ’ ਨੇ ਕਿਹਾ ਕਿ ਰਾਜਦੂਤ ਸੰਧੂ ਅਮਰੀਕੀ ਸਰਕਾਰ ਦੀਆਂ ਵਿਧਾਨਕ ਅਤੇ ਕਾਰਜਕਾਰੀ ਸ਼ਾਖਾਵਾਂ ਦੇ ਨਾਲ ਆਪਣੀ ਗੱਲਬਾਤ ਵਿੱਚ ਵਿਲੱਖਣ ਮੁਹਾਰਤ ਅਤੇ ਅਨੁਭਵ ਲਿਆਉਂਦੇ ਹਨ।
ਫੋਰਮ ਦੇ ਪ੍ਰਧਾਨ ਅਤੇ ਸੀ. ਈ. ਓ. ਮੁਕੇਸ਼ ਆਘੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦਾ ਵਿਸਥਾਰ ਅਮਰੀਕਾ-ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਇਸਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਵਿੱਚ ਮਦਦ ਕਰੇਗਾ। ਸੰਧੂ ਨੂੰ 2024 ਤੱਕ ਦੇ ਵਾਧੇ ਲਈ ਵਧਾਈ ਦਿੰਦਿਆਂ ਆਘੀ ਨੇ ਕਿਹਾ ਕਿ ਰਾਜਦੂਤ ਤਜ਼ਰਬੇ ਦਾ ਭੰਡਾਰ ਲਿਆਉਂਦਾ ਹੈ।

Comment here