ਅਪਰਾਧਸਿਆਸਤਖਬਰਾਂਦੁਨੀਆ

ਰਾਜਕੁਮਾਰ ਚਾਰਲਸ ਦੇ ਕਰੀਬੀ ਨੇ ਦਿਵਾਇਆ ਅਮੀਰ ਬੰਦੇ ਨੂੰ ਸ਼ਾਹੀ ਸਨਮਾਨ, ਦੇਣਾ ਪਿਆ ਅਸਤੀਫਾ

ਲੰਡਨ – ਬ੍ਰਿਟੇਨ ਦੇ ਰਾਜਕੁਮਾਰ ਚਾਰਲਸ ਦੇ ਇਕ ਨਜਦੀਕੀ ਸਹਿਯੋਗੀ ਮਾਇਕਲ ਫਾਸੇਟ ਨੇ’ਤੇ ਇਕ ਅਮੀਰ ਸਾਊਦੀ ਦਾਨੀ ਨੂੰ ਸ਼ਾਹੀ ਸਨਮਾਨ ਦਵਾਉਣ ’ਚ ਸਹਾਇਤਾ ਕਰਨ ਦਾ ਦੋਸ਼ ਲੱਗਣ ਤੋਂ ਬਾਅਦ ਉਸ ਨੇ ਰਾਜਕੁਮਾਰ ਦੀ ਚੈਰੀਟੇਬਲ ਸੰਸਥਾ ‘ਦਿ ਪ੍ਰਿੰਸ ਫਾਊਂਡੇਸ਼ਨ ’ ਦੇ ਮੁੱਖ ਕਾਰਜਕਾਰੀ ਦੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ। ਫਾਸੇਟ ਨੇ ਵਪਾਰੀ ਮਹਫੂਜ ਮਾਰੇਈ ਮੁਬਾਰਕ ਬਿਨ ਮਹਫੂਜ ਨੂੰ ਸ਼ਾਹੀ ਸਨਮਾਨ ਦਿੱਤੇ ਜਾਣ ’ਚ ਸਹਾਇਤਾ ਕੀਤੀ ਸੀ। ਮਹਫੂਜ ਨੇ ਇਸ ਦੇ ਬਦਲੇ ਉਨ੍ਹਾਂ ਪ੍ਰਾਜੈਕਟਾਂ ’ਚ ਢੇਰ ਸਾਰਾ ਪੈਸਾ ਦਾਨ ਕੀਤਾ, ਜਿਨ੍ਹਾਂ ’ਚ ਰਾਜਕੁਮਾਰ ਚਾਰਲਸ ਨੂੰ ਰੁਚੀ ਸੀ। ਮਹਫੂਜ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੂੰ ਸਾਲ 2016 ’ਚ ਸੀ. ਬੀ. ਈ. ਦੀ ਉਪਾਧੀ ਨਾਲ ਨਵਾਜਿਆ ਗਿਆ ਸੀ। ਮਹਫੂਜ ਨੂੰ ਓ. ਬੀ. ਈ. ਸਨਮਾਨ ਦਿੱਤਾ ਜਾਣਾ ਪ੍ਰਸਤਾਵਿਤ ਸੀ ਪਰ ਫਾਸੇਟ ਨੇ ਉਨ੍ਹਾਂ ਨੂੰ ਉਸ ਤੋਂ ਉੱਚਾ ਸਨਮਾਨ ਸੀ. ਬੀ. ਈ. ਦਿਵਾਉਣ ’ਚ ਸਹਾਇਤਾ ਕੀਤੀ।

Comment here