ਸਿਆਸਤਖਬਰਾਂਮਨੋਰੰਜਨ

ਰਾਘਵ ਨੂੰ ਐਜੂਕੇਟ ਕਰੋ ਕੇਜਰੀਵਾਲ ਸਾਹਿਬ-ਰਾਖੀ ਦੇ ਪਤੀ ਨੇ ਕਿਹਾ

 ਨਵੀਂ ਦਿੱਲੀ – ਲੰਘੇ ਦਿਨ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ ਨੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਬਾਰੇ ਟਿਪਣੀ ਕਰਦਿਆਂ ਕਿਹਾ ਸੀ ਕਿ ਨਵਜੋਤ ਪੰਜਾਬ ਸਿਆਸਤ ਦੀ ਰਾਖੀ ਸਾਵੰਤ ਹੈ। ਇਸ ਮਗਰੋੰ ਰਾਖੀ ਤੇ ਉਸ ਦਾ ਪਰਿਵਾਰ ਆਪ ਪਾਰਟੀ ਨਾਲ ਕਾਫੀ ਨਰਾਜ਼ ਹਨ। ਬਾਲੀਵੁੱਡ ਦੀ ਡਰਾਮਾ ਕਵੀਨ ਮੰਨੀ ਜਾਣ ਵਾਲੀ ਰਾਖੀ ਸਾਵੰਤ ਦਿੱਲੀ ਦੇ ਰਾਜਿੰਦਰ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਦੇ ਬਿਆਨ ਤੋਂ ਬਾਅਦ ਸਾਹਮਣੇ ਆਈ ਹੈ। ਤੇ ਆਪਣੇ ਪਤੀ ਰਿਤੇਸ਼ ਦਾ ਇਕ ਟਵੀਟ ਪੋਸਟ ਕੀਤਾ, ਜਿਸ ਤ ਰਿਤੇਸ਼ ਨੇ ਰਾਘਵ ਚੱਢਾ ਨੂੰ ਕਰਾਰਾ ਜਵਾਬ ਦਿੰਦੇ ਹੋਏ ਸੀਐੱਮ ਅਰਵਿੰਦ ਕੇਜਰੀਵਾਲ ਨੂੰ ਆਪਣੇ ਵਿਧਾਇਕ ਨੂੰ ਸਿੱਖਿਅਤ ਕਰਨ ਦੀ ਅਪੀਲ ਕੀਤੀ ਹੈ। ਰਾਖੀ ਨੇ ਜਿਸ ਟਵੀਟ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ ਉਸ ’ਚ ਬੀਜੇਪੀ, ਕਾਂਗਰਸ ਦੇ ਨਾਲ-ਨਾਲ ਆਪ ਨੇਤਾ ਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਵੀ ਟੈਗ ਹਨ। ਟਵੀਟ ’ਚ ਲਿਖਿਆ ਹੈ ਕਿ ਕ੍ਰਿਪਾ ਕਰਕੇ ਆਪਣੇ ਰਾਜਨੀਤੀਕ ਫਾਇਦੇ ਲਈ ਕਿਸੇ ਦੀ ਪਰਸਨਲ ਲਾਈਫ ਖ਼ਰਾਬ ਨਾ ਕਰੋ। ਰਿਤੇਸ਼ ਨੇ ਸੀਐੱਮ ਅਰਵਿੰਦ ਕੇਜਰੀਵਾਲ ਨੂੰ ਟੈਗ ਕਰਦੇ ਹੋਏ ਲਿਖਿਆ-ਕ੍ਰਿਪਾ ਕਰਕੇ ਆਪਣੇ ਵਿਧਾਇਕ ਨੂੰ ਐਜੂਕੇਟ ਕਰੋ, ਨਹੀਂ ਤਾਂ ਜੇ ਮੈਂ ਸਿੱਖਿਅਤ ਕੀਤਾ ਤਾਂ ਕਿਤੇ ਵੀ ਆਪ ਨਹੀਂ ਦਿਖੇਗੀ।

Comment here