ਨਵੀਂ ਦਿੱਲੀ-ਚੱਲ ਰਹੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਆਗੂਆਂ ਚ ਸ਼ੁਮਾਰ ਕਿਸਾਨ ਆਗੂ ਰਾਕੇਸ਼ ਟਿਕੈਤ ਸਮੇਂ-ਸਮੇਂ ‘ਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦੇ ਰਹਿੰਦੇ ਹਨ ਤੇ ਆਪਣੇ ਅੰਦਾਜ਼ ‘ਚ ਧਮਕਾਉਂਦੇ ਵੀ ਰਹਿੰਦੇ ਹਨ। ਹੁਣ ਉਨ੍ਹਾਂ ਕਿਹਾ ਕਿ ਕਿਸਾਨ ਸੰਸਦ ਤੋਂ ਕਿਸਾਨਾਂ ਨੇ ਗੂੰਗੀ-ਬਹਿਰੀ ਸਰਕਾਰ ਨੂੰ ਜਗਾਉਣ ਦਾ ਕੰਮ ਕੀਤਾ ਹੈ। ਕਿਸਾਨ ਸੰਸਦ ਚਲਾਉਣਾ ਵੀ ਜਾਣਦਾ ਹੈ ਤੇ ਅਣਦੇਖੀ ਕਰਨ ਵਾਲਿਆਂ ਨੂੰ ਪਿੰਡ ‘ਚ ਸਬਕ ਸਿਖਾਉਣਾ ਵੀ ਜਾਣਦਾ ਹੈ। ਭੁਲਖੇ ‘ਚ ਕੋਈ ਨਾ ਹੋਵੇ। ਰਾਕੇਸ਼ ਟਿਕੈਤ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਹ ਲਾਈਨਾਂ ਟਵੀਟ ਕੀਤੀਆਂ ਹਨ। ਅਸਲ ਵਿਚ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਕਿਸਾਨ ਸੰਸਦ ਕੋਲ ਜੰਤਰ-ਮੰਤਰ ‘ਤੇ ਆਪਣੀ ਕਿਸਾਨ ਸੰਸਦ ਚਲਾ ਰਹੇ ਹਨ।ਭਾਰਤੀ ਕਿਸਾਨ ਯੂਨੀਅਨ ਤੇ ਹੋਰ ਸੰਗਠਨਾਂ ਦੇ 200 ਆਗੂ ਤੇ ਸਮਰਥਕ ਰੋਜ਼ਾਨਾ ਦਿੱਲੀ ਪੁਲਿਸ ਦੀ ਨਿਗਰਾਨੀ ‘ਚ ਜੰਤਰ ਮੰਤਰ ਪਹੁੰਚ ਰਹੇ ਹਨ ਤੇ ਇੱਥੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤਕ ਆਪਣੀ ਸੰਸਦ ਲਾਉਣ ਤੋਂ ਬਾਅਦ ਵਾਪਸ ਚਲੇ ਜਾਂਦੇ ਹਨ। ਕਿਸਾਨਾਂ ਨੇ ਪਹਿਲਾਂ ਤੋਂ ਹੀ ਐਲਾਨ ਕੀਤਾ ਸੀ ਕਿ ਉਹ ਮੌਨਸੂਨ ਸੈਸ਼ਨ ਦੌਰਾਨ ਸੰਸਦ ਦੇ ਬਾਹਰ ਤਕ ਜਾਣਗੇ ਉੱਥੇ ਆਪਣਾ ਪ੍ਰਦਰਸ਼ਨ ਕਰਨਗੇ ਉਸ ਤੋਂ ਬਾਅਦ ਵਾਪਸ ਆ ਜਾਣਗੇ ਪਰ ਦਿੱਲੀ ਪੁਲਿਸ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਫਿਰ ਕਿਸਾਨਾਂ ਨੂੰ ਜੰਤਰ ਮੰਤਰ ਤਕ ਸੀਮਿਤ ਗਿਣਤੀ ‘ਚ ਜਾਣ ਦੀ ਇਜਾਜ਼ਤ ਦਿੱਤੀ ਗਈ। ਉਹ ਵੀ ਪੁਲਿਸ ਦੀ ਨਿਗਰਾਨੀ ਵਿੱਚ।ਪਰ ਕੇਂਦਰ ਸਰਕਾਰ ਤੇ ਇਸ ਤਰੀਕੇ ਦੇ ਵਿਰੋਧ ਦਾ ਵੀ ਕੋਈ ਅਸਰ ਹੁੰਦਾ ਨਹੀਂ ਦਿਸ ਰਿਹਾ, ਕਿਉਂਕਿ ਕੇਂਦਰੀ ਖੇਤੀ ਮੰਤਰੀ ਨੇ ਸਾਫ ਕਹਿ ਦਿੱਤਾ ਹੈ ਕਿ ਕਨੂੰਨ ਰੱਦ ਨਹੀਂ ਹੋਣੇ, ਬਦਲਾਅ ਲਈ ਜਥੇਬੰਦੀਆਂ ਪ੍ਰਸਤਾਵ ਲੈ ਕੇ ਜਦ ਮਰਜੀ਼ ਆਉਣ, ਸਰਕਾਰ ਖੁੱਲੇ ਦਿਲ ਨਾਲ ਗੱਲ ਕਰਨ ਨੂੰ ਤਿਆਰ ਹੈ।
Comment here