ਨਵੀਂ ਦਿੱਲੀ-ਮੋਦੀ ਸਰਕਾਰ ਨੇ ਦੇਸ਼ ਦੀਆਂ ਏਜੰਸੀਆਂ ਵਿੱਚ ਕਈ ਨਵੀਂ ਨਿਯੁਕਤੀਆਂ ਕੀਤੀਆਂ ਹਨ। ਪੰਜਾਬ ਕਾਡਰ ਦੇ ਦਿਨਕਰ ਗੁਪਤਾ ਨੂੰ ਰਾਸ਼ਟਰੀ ਜਾਂਚ ਏਸੰਜੀ ਦਾ ਮੁਖੀ ਲਾਉਣ ਤੋੰ ਬਾਅਦ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ ਦੇ ਸਕੱਤਰ ਸਾਮੰਤ ਕੁਮਾਰ ਗੋਇਲ ਦਾ ਕਾਰਜਕਾਲ ਇਕ ਸਾਲ ਹੋਰ ਵਧਾ ਦਿੱਤਾ ਹੈ। ਪੰਜਾਬ ਕੇਡਰ ਦੇ 1984 ਬੈਚ ਦੇ ਆਈਪੀਐਸ ਅਧਿਕਾਰੀ ਗੋਇਲ ਅਗਲੇ ਸਾਲ 30 ਜੂਨ ਤੱਕ ਏਜੰਸੀ ਦੇ ਸਕੱਤਰ ਵਜੋਂ ਕੰਮ ਕਰਨਗੇ। ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਤਪਨ ਕੁਮਾਰ ਡੇਕਾ ਦੀ ਇੰਟੈਲੀਜੈਂਸ ਬਿਊਰੋ ਦੇ ਨਵੇਂ ਡਾਇਰੈਕਟਰ ਵਜੋਂ ਨਿਯੁਕਤੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਡੇਕਾ, ਹਿਮਾਚਲ ਪ੍ਰਦੇਸ਼ ਕੇਡਰ ਦੇ 1988 ਦੇ ਆਈਪੀਐਸ ਅਧਿਕਾਰੀ, 30 ਜੂਨ ਤੋਂ ਦੋ ਸਾਲਾਂ ਦੇ ਕਾਰਜਕਾਲ ਲਈ ਅਹੁਦਾ ਸੰਭਾਲਣਗੇ। ਦੱਸ ਦਈਏ ਕਿ ਤਪਨ ਡੇਕਾ ਆਸਾਮ ਦੇ ਤੇਜ਼ਪੁਰ ਤੋਂ ਹੈ ਅਤੇ ਹਿਮਾਚਲ ਪ੍ਰਦੇਸ਼ ਤੋਂ 1988 ਬੈਚ ਦੇ ਆਈਪੀਐਸ ਅਧਿਕਾਰੀ ਹਨ। ਤਰੱਕੀ ਤੋਂ ਪਹਿਲਾਂ ਤਪਨ ਡੇਕਾ ਵਧੀਕ ਡਾਇਰੈਕਟਰ ਦਾ ਕੰਮ ਦੇਖ ਰਹੇ ਸਨ। ਉਨ੍ਹਾਂ ਆਪਣੇ ਕਰੀਅਰ ਵਿੱਚ ਜ਼ਿਆਦਾਤਰ ਡਿਊਟੀ ਆਈਬੀ ਵਜੋਂ ਨਿਭਾਈ ਹੈ। ਸਾਮੰਤ ਕੁਮਾਰ ਗੋਇਲ ਪੰਜਾਬ ਕੇਡਰ ਦੇ 1984 ਬੈਚ ਦੇ ਆਈਪੀਐਸ ਅਧਿਕਾਰੀ ਹਨ। ਖੋਜ ਅਤੇ ਵਿਸ਼ਲੇਸ਼ਣ ਵਿੰਗ ਦੇ ਸਕੱਤਰ ਸਾਮੰਤ ਗੋਇਲ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਕਾਲ ਤੋਂ 30 ਜੂਨ 2023 ਤੱਕ ਇੱਕ ਸਾਲ ਦੀ ਮਿਆਦ ਲਈ ਵਾਧਾ ਦਿੱਤਾ ਗਿਆ ਹੈ।
Comment here