ਰਸੋਈ ਦੇ ਮਸਾਲੇ ਖਾਂਸੀ, ਜ਼ੁਕਾਮ, ਬੁਖਾਰ ਵਰਗੀਆਂ ਛੋਟੀਆਂ-ਮੋਟੀਆਂ ਬਿਮਾਰੀਆਂ ਵਿਚ ਕਾਰਗਰ ਹੁੰਦੇ ਹਨ। ਪਰ ਮਹਾਂਮਾਰੀ ਦੌਰਾਨ ਇਹ ਵੀ ਸਾਫ ਹੋ ਗਿਆ ਕਿ ਭਾਰਤੀ ਰਸੋਈ ਦੇ ਮਸਾਲੇ ਇਕ ਕਾੜੇ ਦਾ ਰੂਪ ਧਾਰਨ ਕਰ ਲੈਂਦੇ ਹਨ। ਭਾਰਤੀ ਰਸੋਈ ਦੇ ਮਸਾਲਿਆਂ ‘ਚ ਹਰ ਉਹ ਉਪਾਅ ਛੁਪਿਆ ਹੋਇਆ ਹੈ, ਜਿਸ ਨੂੰ ਲੈ ਕੇ ਦੁਨੀਆ ਚਿੰਤਤ ਹੈ। ਅਜਿਹੀ ਹੀ ਇਕ ਲਾਇਲਾਜ ਬਿਮਾਰੀ ਪ੍ਰਦੂਸ਼ਣ ਹੈ। ਜੀ ਹਾਂ, ਸਾਡੀ ਰਸੋਈ ਵਿਚ ਪ੍ਰਦੂਸ਼ਣ ਨੂੰ ਰੋਕਣ ਦੇ ਕਈ ਤਰੀਕੇ ਹਨ। ਡਾਈਟੀਸ਼ੀਅਨ ਮਨੋਜ ਵਰਮਾ ਦੇ ਅਨੁਸਾਰ ਸਾਡੀ ਰਸੋਈ ਵਿਚ ਹਰ ਬਿਮਾਰੀ ਦਾ ਕਾਰਗਰ ਇਲਾਜ ਹੈ। ਰਸੋਈ ਦਾ ਮਸਾਲਾ ਸਭ ਤੋਂ ਵਧੀਆ ਡਾਕਟਰ ਹੈ-
ਪ੍ਰਦੂਸ਼ਣ ਕਾਰਨ ਅੱਖਾਂ ਵਿਚ ਜਲਣ ਹੁੰਦੀ ਹੈ। ਇਸ ਦੇ ਲਈ ਰੋਜ਼ ਸੌਣ ਤੋਂ ਪਹਿਲਾਂ ਅੱਖਾਂ ‘ਚ ਗੁਲਾਬ ਜਲ ਦੀਆਂ ਦੋ ਬੂੰਦਾਂ ਪਾਓ।
ਗਲੇ ਦੀ ਇਨਫੈਕਸ਼ਨ ਅਤੇ ਬੁਖ਼ਾਰ ਵਾਲੀ ਖੰਘ ਤੋਂ ਬਚਣ ਲਈ ਸ਼ਹਿਦ, ਅਦਰਕ, ਕਾਲੀ ਮਿਰਚ ਅਤੇ ਜਰਕੁਸ ਦੇ ਪੱਤਿਆਂ ਦੀ ਚਾਹ ਬਣਾ ਕੇ ਪੀਓ।
ਪ੍ਰਦੂਸ਼ਣ ਦੇ ਕਣ ਸਿੱਧੇ ਤੌਰ ‘ਤੇ ਇਮਿਊਨ ਸਿਸਟਮ ‘ਤੇ ਹਮਲਾ ਕਰਦੇ ਹਨ। ਇਸ ਤੋਂ ਬਚਣ ਲਈ ਹਰੇ ਆਂਵਲੇ ਨੂੰ ਡਾਈਟ ‘ਚ ਸ਼ਾਮਲ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀ ਚਟਨੀ, ਸਬਜ਼ੀ ਅਤੇ ਮੁਰੱਬਾ ਖਾਣ ਨਾਲ ਫਾਇਦਾ ਹੋਵੇਗਾ।
ਸਰੀਰ ਨੂੰ ਕਰੋ ਡੀਟਾਕਸ— ਸਰੀਰ ਨੂੰ ਡੀਟਾਕਸ ਕਰਨ ਲਈ ਅੱਧਾ ਚਮਚ ਹਲਦੀ ਦੁੱਧ ਵਿਚ ਮਿਲਾ ਕੇ ਪੀਓ।
ਘਿਓ ਦੀਆਂ 2-4 ਬੂੰਦਾਂ ਨੱਕ ਵਿਚ ਪਾਉਣ ਨਾਲ ਦੂਸ਼ਿਤ ਹਵਾ ਸਾਫ਼ ਹੋ ਕੇ ਫੇਫੜਿਆਂ ਵਿਚ ਜਾਂਦੀ ਹੈ। ਬਿਹਤਰ ਨਤੀਜਿਆਂ ਲਈ ਇਸ ਪ੍ਰਕਿਰਿਆ ਨੂੰ ਦਿਨ ‘ਚ ਦੋ ਵਾਰ ਦੁਹਰਾਓ।
ਲੀਡ ਅਤੇ ਪਾਰਾ ਹਵਾ ਪ੍ਰਦੂਸ਼ਣ ਦੇ ਮਹੱਤਵਪੂਰਨ ਹਿੱਸੇ ਮੰਨੇ ਜਾਂਦੇ ਹਨ। ਘਿਓ ਲੀਡ ਅਤੇ ਪਾਰਾ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਘਟਾਉਣ ਵਿਚ ਵੀ ਮਦਦ ਕਰਦਾ ਹੈ।
ਸੰਤੁਲਿਤ ਖੁਰਾਕ ਲਓ, ਜਿਸ ਵਿਚ ਫ਼ਲ ਅਤੇ ਸਬਜ਼ੀਆਂ ਸ਼ਾਮਲ ਹਨ। ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਨਾਲ ਨਜਿੱਠਣ ਲਈ ਗਰਮ ਅਤੇ ਘਰ ਦਾ ਪਕਾਇਆ ਭੋਜਨ ਹੀ ਲਓ।
ਗੁੜ ਦਾ ਸੇਵਨ ਸਾਡੇ ਸਰੀਰ ਵਿੱਚੋਂ ਗੰਦਗੀ ਨੂੰ ਦੂਰ ਕਰਨ ਵਿਚ ਵੀ ਮਦਦ ਕਰੇਗਾ।
ਭੋਜਨ ਵਿਚ ਲਸਣ ਅਤੇ ਪਿਆਜ਼ ਦੀ ਵਰਤੋਂ ਵਧਾਓ। ਪਿਆਜ਼ ਅਤੇ ਲਸਣ ਦੀ ਵਰਤੋਂ ਰਵਾਇਤੀ ਦਵਾਈਆਂ ਵਜੋਂ ਵੀ ਕੀਤੀ ਜਾਂਦੀ ਹੈ। ਇਹ ਦਮੇ ਦੀ ਰੋਕਥਾਮ ਅਤੇ ਇਲਾਜ ਸਮੇਤ ਕਈ ਸਿਹਤ ਲਾਭ ਪ੍ਰਦਾਨ ਕਰਦੇ ਹਨ।
ਭਾਫ਼ ‘ਚ ਸਾਹ ਲਓ। ਇਹ ਸਰੀਰ ਨੂੰ ਨੁਕਸਾਨਦੇਹ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰੇਗੀ। ਭਾਫ਼ ਲੈਂਦੇ ਸਮੇਂ 5-7 ਚੱਮਚ ਪੁਦੀਨੇ ਦਾ ਤੇਲ ਲਓ ਅਤੇ ਤੌਲੀਏ ਦੀ ਮਦਦ ਨਾਲ ਚਿਹਰੇ ਨੂੰ ਢੱਕ ਲਓ।
ਇਕ ਕੱਪ ਤੁਲਸੀ ਅਤੇ ਅਦਰਕ ਦੀ ਚਾਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੀ ਹੈ ਅਤੇ ਸਾਹ ਪ੍ਰਣਾਲੀ ਤੋਂ ਪ੍ਰਦੂਸ਼ਣ ਨੂੰ ਸਾਫ਼ ਕਰਨ ਵਿਚ ਵੀ ਫਾਇਦੇਮੰਦ ਹੋਵੇਗੀ।
ਅਜ਼ਮਾਅ ਕੇ ਵੇਖੋ ਫਾਇਦਾ ਜ਼ਰੂਰ ਹੋਵੇਗਾ, ਪਰ ਡਾਕਟਰ ਦੀ ਸਲਾਹ ਜ਼ਰੂਰ ਲਿਓ।
Comment here