ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਰਸ਼ਦੀ ਦੀ ਹਾਲਤ ਗੰਭੀਰ, ਪਰ ਖਤਰੇ ਤੋਂ ਬਾਹਰ

ਨਿਊਯਾਰਕ-ਭਾਰਤੀ ਮੂਲ ਦੇ ਲੇਖਕ ਸਲਮਾਨ ਰਸ਼ਦੀ (75) ਉੱਤੇ ਨਿਊਯਾਰਕ ਵਿੱਚ ਸ਼ੁੱਕਰਵਾਰ ਨੂੰ ਚਾਕੂ ਮਾਰ ਕੇ ਹਮਲਾ ਕੀਤਾ ਗਿਆ। ਚਸ਼ਮਦੀਦਾਂ ਅਨੁਸਾਰ, ਰਸ਼ਦੀ, ਜੋ ਇੱਕ ਸਮਾਗਮ ਵਿੱਚ ਲੈਕਚਰ ਦੇਣ ਗਿਆ ਸੀ, ਨੂੰ ਹਮਲਾਵਰ ਨੇ ਪਹਿਲਾਂ ਮੁੱਕਾ ਮਾਰਿਆ, ਉਸ ਤੋਂ ਬਾਅਦ ਕਈ ਚਾਕੂ ਮਾਰੇ। ਹਮਲੇ ਨਾਲ ਜ਼ਖਮੀ ਰਸ਼ਦੀ ਸਟੇਜ ‘ਤੇ ਡਿੱਗ ਪਿਆ। ਸੁਰੱਖਿਆ ਕਰਮੀਆਂ ਨੇ ਉਸ ਨੂੰ ਹਮਲਾਵਰ ਤੋਂ ਬਚਾਇਆ ਅਤੇ ਹਸਪਤਾਲ ਭੇਜ ਦਿੱਤਾ ਗਿਆ। ਨਿਊਯਾਰਕ ਪੁਲਿਸ ਨੇ ਸਲਮਾਨ ਰਸ਼ਦੀ ‘ਤੇ ਹਮਲਾ ਕਰਨ ਵਾਲੇ ਸ਼ੱਕੀ ਦੀ ਪਛਾਣ ਕਰ ਲਈ ਹੈ। ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ ਜਾਣਕਾਰੀ ਅਨੁਸਾਰ ਹਮਲਾਵਰ ਦਾ ਨਾਮ ਹਾਦੀ ਮਾਤਰ ਹੈ ਅਤੇ ਉਹ ਫੇਅਰਵਿਊ, ਨਿਊਜਰਸੀ ਦਾ ਰਹਿਣ ਵਾਲਾ ਹੈ। ਹਾਲਾਂਕਿ ਹਮਲੇ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰਜਰੀ ਦੇ ਘੰਟਿਆਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਹੈ। ਨਿਊਯਾਰਕ ਪੁਲਿਸ ਕਮਾਂਡਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਪੀਕਰ ਰਸ਼ਦੀ ਸਵੇਰੇ 10.47 ਵਜੇ ਦੇ ਕਰੀਬ ਇਕ ਸਮਾਗਮ ਵਿੱਚ ਸਨ।ਜਿੱਥੇ ਪਹਿਲਾਂ ਤੋਂ ਮੌਜੂਦ ਹਮਲਾਵਰ ਨੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦੀ ਗਰਦਨ ਅਤੇ ਪੇਟ ‘ਤੇ ਗੰਭੀਰ ਸੱਟਾਂ ਲੱਗੀਆਂ। ਘਟਨਾ ਦੇ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਡਾਕਟਰ ਨੇ ਮੁੱਢਲੀ ਸਹਾਇਤਾ ਦਿੱਤੀ। ਜਿਸ ਤੋਂ ਬਾਅਦ ਉਸ ਨੂੰ ਹੈਲੀਕਾਪਟਰ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਇਸ ਤੋਂ ਪਹਿਲਾਂ ਸਲਮਾਨ ਰਸ਼ਦੀ ਨੂੰ ਆਪਣੀ ਕਿਤਾਬ ‘ਦ ਸੈਟੇਨਿਕ ਵਰਸੇਜ਼’ ਲਈ ਜਾਨਲੇਵਾ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਸੀ। ਵੈਸਟ ਨਿਊਯਾਰਕ ‘ਚ ਇਕ ਪ੍ਰੋਗਰਾਮ ਦੌਰਾਨ ਸਟੇਜ ‘ਤੇ ਪਹਿਲਾਂ ਵੀ ਉਸ ‘ਤੇ ਹਮਲਾ ਹੋ ਚੁੱਕਾ ਹੈ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਪੁਸ਼ਟੀ ਕੀਤੀ ਹੈ ਕਿ ਸਲਮਾਨ ਜ਼ਿੰਦਾ ਹਨ ਅਤੇ ਉਨ੍ਹਾਂ ਦਾ ਸਥਾਨਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਹਮਲੇ ਤੋਂ ਬਾਅਦ ਸਲਮਾਨ ਰਸ਼ਦੀ ਦੀ ਗਰਦਨ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਘੰਟਿਆਂ ਤੱਕ ਚੱਲੀ ਸਰਜਰੀ ਤੋਂ ਬਾਅਦ ਉਸ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਹੈ। ਨਿਊਜ਼ ਏਜੰਸੀ ਰਾਇਟਰਜ਼ ਨੇ ਆਪਣੇ ਬੁੱਕ ਏਜੰਟ ਦੇ ਹਵਾਲੇ ਨਾਲ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਸਲਮਾਨ ਨੂੰ ਇੱਕ ਅੱਖ ਗੁਆਉਣੀ ਪੈ ਸਕਦੀ ਹੈ। ਰਸ਼ਦੀ ਦੇ ਏਜੰਟ ਐਂਡਰਿਊ ਵਾਈਲੀ ਨੇ ਉਸ ਦੀ ਹਾਲਤ ਬਾਰੇ ਅਪਡੇਟ ਦਿੰਦੇ ਹੋਏ ਕਿਹਾ ਕਿ ਉਹ ਇਸ ਸਮੇਂ ਵੈਂਟੀਲੇਟਰ ‘ਤੇ ਹਨ ਅਤੇ ਬੋਲ ਨਹੀਂ ਸਕਦੇ।ਇਸ ਦੇ ਨਾਲ ਹੀ ਉਨ੍ਹਾਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਸਲਮਾਨ ਨੂੰ ਆਪਣੀ ਇੱਕ ਅੱਖ ਗੁਆਉਣੀ ਪੈ ਸਕਦੀ ਹੈ। ਵਾਈਲੀ ਨੇ ਕਿਹਾ ਕਿ ਉਸ ਦੇ ਹੱਥ ਦੀਆਂ ਨਸਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਨਾਲ ਹੀ ਉਸ ਦੇ ਜਿਗਰ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।

Comment here