ਖਬਰਾਂਖੇਡ ਖਿਡਾਰੀ

ਰਵੀ ਦਹੀਆ ਨੇ ਚਾਂਦੀ ਪਾਈ ਭਾਰਤ ਦੀ ਝੋਲੀ

ਟੋਕੀਓ-ਅੱਜ ਦਿਨ ਉਲੰਪਿਕ ਵਿਚ ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ਦੇ ਫਾਈਨਲ ਵਿਚ ਭਾਰਤ ਦੇ ਰਵੀ ਦਹੀਆ ਰਸ਼ੀਅਨ ਭਲਵਾਨ ਤੋਂ ਹਾਰ ਗਏ, ਤੇ ਰਵੀ ਨੇ ਦੇਸ਼ ਲਈ ਚਾਂਦੀ ਦਾ ਤਮਗਾ ਜਿੱਤਿਆ,  ਫਾਈਨਲ ਮੁਕਾਬਲੇ ਵਿਚ ਰੂਸੀ ਪਹਿਲਵਾਨ ਜਵੁਰ ਯੁਗੇਵ ਨੇ ਉਨ੍ਹਾਂ ਨੂੰ ਮਾਤ ਦਿੱਤੀ। ਰਵੀ ਦਹੀਆ ਓਲੰਪਿਕ ਦੇ ਕੁਸ਼ਤੀ ਮੁਕਾਬਲੇ ਦੇ ਫਾਈਨਲ ’ਚ ਪਹੁੰਚਣ ਵਾਲੇ ਦੂਜੇ ਭਾਰਤੀ ਪਹਿਲਵਾਨ ਹਨ। ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ 2012 ’ਚ ਫਾਈਨਲ ’ਚ ਪਹੁੰਚੇ ਸਨ। ਦਹੀਆ ਦੀ ਇਸ ਉਪਲੱਬਧੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਜੰਮ ਕੇ ਤਾਰੀਫ਼ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ’ਤੇ ਟਵੀਟ ਕੀਤਾ ਕਿ ਰਵੀ ਕੁਮਾਰ ਦਹੀਆ ਇਕ ਕਮਾਲ ਦਾ ਪਹਿਲਵਾਨ ਹੈ। ਉਸ ਦੀ ਕੁਸ਼ਤੀ ਦੀ ਭਾਵਨਾ ਅਤੇ ਦ੍ਰਿੜਤਾ ਸ਼ਾਨਦਾਰ ਹੈ। ਉਸ ਨੂੰ ਟੋਕੀਓ 2020 ਵਿਚ ਚਾਂਦੀ ਦਾ ਤਮਗਾ ਜਿੱਤਣ ’ਤੇ ਵਧਾਈ। ਭਾਰਤ ਨੂੰ ਉਸ ਦੀਆਂ ਪ੍ਰਾਪਤੀਆਂ ’ਤੇ ਬਹੁਤ ਮਾਣ ਹੈ।

Comment here