ਖਬਰਾਂਖੇਡ ਖਿਡਾਰੀ

ਰਵੀ ਤੇ ਦੀਪਕ ਨੇ ਜਗਾਈ ਤਮਗੇ ਦੀ ਆਸ

ਟੋਕੀਓ– ਉਲੰਪਿਕ ਵਿੱਚ ਭਾਰਤੀ ਪਹਿਲਵਾਨ ਰਵੀ ਦਹੀਆ ਅਤੇ ਦੀਪਕ ਪੂਨੀਆ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕੁਆਰਟਰ ਫਾਈਨਲ ਜਿੱਤਣ ਤੋਂ ਬਾਅਦ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਰਵੀ ਕੁਮਾਰ ਨੇ 57 ਕਿਲੋਗ੍ਰਾਮ ਭਾਰ ਵਰਗ ਵਿਚ ਮੈਚ ਜਿੱਤ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਹੈ। ਉਹ ਤਕਨੀਕੀ ਜਾਂਚ ਦੇ ਨਾਲ ਕੁਆਰਟਰ ਫਾਈਨਲ ਜਿੱਤਣ ਵਿਚ ਕਾਮਯਾਬ ਰਹੇ। ਰਵੀ ਨੇ ਬੁਲਗਾਰੀਆ ਦੇ ਜੌਰਜੀ ਵਾਂਗੇਲੋਵ ਨੂੰ 14-4 ਨਾਲ ਹਰਾਇਆ। ਹੁਣ ਰਵੀ ਕੁਮਾਰ ਦਾ ਸਾਹਮਣਾ ਸੈਮੀਫਾਈਨਲ ਵਿਚ ਕਜਾਕਿਸਤਾਨ ਦੇ ਨੂਰੀਸਲਾਮ ਸਨਾਯੇਵ ਨਾਲ ਹੋਵੇਗਾ।ਦੀਪਕ ਪੂਨੀਆ ਨੇ 87 ਕਿਲੋਗ੍ਰਾਮ ਭਾਰ ਵਰਗ ਵਿਚ  3 ਅੰਕਾਂ ਦੀ ਲੀਡ ਨਾਲ ਜਿੱਤ ਹਾਸਲ ਕੀਤੀ, ਦੀਪਕ ਪੂਨੀਆ ਨੇ ਚੀਨ ਦੇ ਲਿਨ ਜ਼ੁਸ਼ੇਨ ਨੂੰ 6-3 ਨਾਲ ਹਰਾਇਆ।  ਸੈਮੀਫਾਈਨਲ ਵਿਚ ਉਸ ਦਾ ਸਾਹਮਣਾ ਅਮਰੀਕਾ ਦੇ ਡੇਵਿਡ ਮੌਰਿਸ ਟੇਲਰ ਨਾਲ ਹੋਵੇਗਾ।

Comment here