ਨਵੀਂ ਦਿੱਲੀ-ਭਾਰਤੀ ਰੇਲਵੇ ਨੇ ਰਾਮਾਇਣ ਐਕਸਪ੍ਰੈਸ ਵਿਚ ਆਪਣੇ ਸਟਾਫ ਨੂੰ ਭਗਵੇਂ ਰੰਗ ਦੀ ਵਰਦੀ ਬਦਲ ਪਵਾਈ ਸੀ, ਪਰ ਇਸ ਦਾ ਲੋਕਾਂ ਨੇ ਤਿੱਖਾ ਵਿਰੋਧ ਕੀਤਾ, ਦੋਸ਼ ਲੱਗ ਰਹੇ ਸਨ ਕਿ ਭਾਜਪਾ ਨੇ ਆਪਣੇ ਚੋਣ ਨਿਸ਼ਾਨ ਦੇ ਰੰਗ ਦੀ ਵਰਦੀ ਨਿਰਧਾਰਿਤ ਕੀਤੀ ਹੈ ਤਾਂ ਕਿ ਚੋਣਾਂ ਲਈ ਲੋਕਾਂ ਨੂੰ ਭਰਮਾਇਆ ਜਾ ਸਕੇ। ਮੱਧ ਪ੍ਰਦੇਸ਼ ਦੇ ਉਜੈਨ ਤੋਂ ਆਉਣ ਵਾਲੇ ਮੁਸਾਫਰਾਂ ਨੇ ਕਿਹਾ ਸੀ ਕਿ ਇਹ ਹਿੰਦੂ ਧਰਮ ਦਾ ਅਪਮਾਨ ਹੈ ਅਤੇ ਜੇਕਰ ਇਹ ਡਰੈੱਸ ਕੋਡ ਵਾਪਸ ਨਾ ਲਿਆ ਗਿਆ ਤਾਂ ਉਹ 12 ਦਸੰਬਰ ਨੂੰ ਦਿੱਲੀ ‘ਚ ਰੇਲਗੱਡੀ ਨੂੰ ਰੋਕਣਗੇ।ਇਸ ਸਬੰਧੀ ਕੇਂਦਰੀ ਰੇਲ ਮੰਤਰੀ ਨੂੰ ਪੱਤਰ ਲਿਖ ਕੇ ਰਾਮਾਇਣ ਐਕਸਪ੍ਰੈਸ ਵਿੱਚ ਭਗਵੇਂ ਰੰਗ ਵਿੱਚ ਰਿਫਰੈਸ਼ਮੈਂਟ ਅਤੇ ਖਾਣਾ ਪਰੋਸਣ ਵਾਲੇ ਵੇਟਰਾਂ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਇਆ ਗਿਆ ਸੀ। ਵਿਰੋਧ ਤੋਂ ਬਾਅਦ ਰੇਲਵੇ ਨੇ ਇਹ ਫੈਸਲਾ ਬਲਦਿਆ ਤੇ ਸਟਾਫ ਦੀ ਭਗਵੀਂ ਵਰਦੀ ਲੁਹਾ ਦਿੱਤੀ ਗਈ।
ਰਮਾਇਣ ਐਕਸਪ੍ਰੈਸ ਦੇ ਸਟਾਫ ਦੀ ਭਗਵੀਂ ਵਰਦੀ ਬਦਲੀ

Comment here