ਸਿਆਸਤਖਬਰਾਂਦੁਨੀਆ

ਰਮਧਾਨੇ ਟਚੂਨੀਸ਼ੀਆ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ

ਟਚੂਨੀਸ਼ੀਆ-ਇਥੋਂ ਦੇ ਰਾਸ਼ਟਰਪਤੀ ਦੇ ਪ੍ਰਧਾਨ ਮੰਤਰੀ ਨੂੰ ਹਟਾਉਣ ਅਤੇ ਸੰਸਦ ਭੰਗ ਹੋਣ ਦੇ 2 ਮਹੀਨੇ ਬਾਅਦ ਇਕ ਮਹਿਲਾ ਨੂੰ ਨਵੀਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਨਾਜਲਾ ਬੂਦੇਨ ਰਮਧਾਨੇ ਹੁਣ ਟਚੂਨੀਸ਼ੀਆ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਹੋਵੇਗੀ। ਇਹ ਅਰਬ ਦੁਨੀਆ ਦੇ ਲਈ ਇਕ ਅਨੌਖੀ ਘਟਨਾ ਹੈ। ਨਾਜਲਾ ਬੂਦੇਨ ਪੇਸ਼ੇ ਤੋਂ ਇੰਜੀਨੀਅਰ ਸਕੂਲ ’ਚ ਪੜ੍ਹਾਉਂਦੀ ਹੈ ਅਤੇ ਵਰਲਡ ਬੈਂਕ ਦੇ ਲਈ ਕੰਮ ਕਰ ਚੁੱਕੀ ਹੈ। ਰਾਸ਼ਟਰਪਤੀ ਨੇ ਨਾਜਲਾ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਨ ਦੇ ਆਪਣੇ ਫ਼ੈਸਲੇ ਦੇ ਬਾਰੇ ’ਚ ਵੀ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਦਿੱਤੀ। ਇਹ ਸ਼ਾਇਦ ਇਸ ਲਈ ਇਨ੍ਹਾਂ ਦੇਸ਼ਾਂ ’ਚ ਜਨਾਨੀਆਂ ਖ਼ੁਦ ਪੂਰੀ ਤਰ੍ਹਾਂ ਤੋਂ ਸੁਤੰਤਰ ਨਹੀਂ ਹੈ, ਕਿਉਂਕਿ ਉਨ੍ਹਾਂ ਦੀ ਅਗਵਾਈ ਹਮੇਸ਼ਾ ਪੁਰਸ਼ਾ ਨੇ ਕੀਤੀ ਹੈ।

Comment here