ਖਜੂਰ ਤੇ ਖੰਡ ਦੇ ਪੈਕਟ, ਸੀਮੈਂਟ ਵੰਡਿਆ
ਬਾੜਾ – ਰਮਜ਼ਾਨ ਦੇ ਮਹੀਨੇ ਵਿੱਚ ਮੁਸਲਮ ਭਾਈਚਾਰਾ ਦਾਨ ਪੁੰਨ ਕਰਦਾ ਹੈ, ਇਸ ਪਵਿੱਤਰ ਤਿਉਹਾਰ ਵਿੱਚ ਹਿੱਸਾ ਪਾਉਂਦਿਆਂ ਤੇ ਭਾਈਚਾਰਕ ਸਾਂਝ ਦੀ ਵੱਡੀ ਮਿਸਾਲ ਦਿੰਦਿਆਂ ਪਾਕਿਸਤਾਨ ਦੀ ਤਿਰਾਹ ਘਾਟੀ ਦੇ ਇੱਕ ਸਥਾਨਕ ਸਿੱਖ ਵਪਾਰੀ ਨੇ ‘ਰਮਜ਼ਾਨ ਪੈਕੇਜ’ ਦੇ ਹਿੱਸੇ ਵਜੋਂ ਸਥਾਨਕ ਵਸਨੀਕਾਂ ਵਿੱਚ ਖਜੂਰ, ਸੀਮੈਂਟ ਦੇ ਥੈਲੇ ਅਤੇ ਖੰਡ ਦੇ ਪੈਕਟ ਵੰਡੇ। ਸਥਾਨਕ ਨਿਵਾਸੀਆਂ ਨੇ ਦਿ ਐਕਸਪ੍ਰੈਸ ਟ੍ਰਿਬਿਊਨ ਨੂੰ ਦੱਸਿਆ ਕਿ ਖੈਬਰ-ਪਖਤੂਨਖਵਾ ਦੀ ਤਿਰਾਹ ਘਾਟੀ ਦੇ ਵਸਨੀਕ ਪਰਤਾਲ ਸਿੰਘ ਨੇ ਇਸ ਰਮਜ਼ਾਨ ਸਥਾਨਕ ਨਿਵਾਸੀਆਂ ਵਿੱਚ 200 ਕਿਲੋਗ੍ਰਾਮ ਖਜੂਰ ਅਤੇ ਖੰਡ ਵੰਡੀ। ਉਨ੍ਹਾਂ ਤਿੰਨ ਮਸਜਿਦਾਂ ਦੀ ਉਸਾਰੀ ਲਈ 100 ਥੈਲੇ ਸੀਮੈਂਟ ਅਤੇ ਮਸਜਿਦਾਂ ਨੂੰ ਗੱਦੇ ਵੀ ਦਾਨ ਕੀਤੇ। ਸਥਾਨਕ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਹਾਜੀ ਸ਼ੇਰ ਮੁਹੰਮਦ ਅਫਰੀਦੀ ਨੇ ਪਰਤਾਲ ਸਿੰਘ ਨੂੰ ਉਨ੍ਹਾਂ ਦੀਆਂ ਚੈਰਿਟੀ ਸੇਵਾਵਾਂ ਅਤੇ ਰਮਜ਼ਾਨ ਪੈਕੇਜ ਲਈ ਧੰਨਵਾਦ ਕੀਤਾ। ਦਾਨ ਸਿੱਖ ਧਰਮ ਵਿੱਚ ਵੀ ਮਹਾਨ ਮੰਨਿਆ ਜਾਂਦਾ ਹੈ ਅਤੇ ਸਿੱਖ ਭਾਈਚਾਰੇ ਦੇ ਮੈਂਬਰ ਪਿਸ਼ਾਵਰ ਅਤੇ ਸੂਬੇ ਦੇ ਹੋਰ ਹਿੱਸਿਆਂ ਵਿੱਚ ਖਾਸ ਤੌਰ ‘ਤੇ ਰਮਜ਼ਾਨ ਵਿੱਚ ਗਰੀਬਾਂ ਨੂੰ ਭੋਜਨ ਦਿੰਦੇ ਹਨ।
Comment here