ਮਨੋਰੰਜਨ

ਯੋ ਯੋ ਹਨੀ ਹੀ ਕਾਹਨੂੰ ਹੋਰ ਵੀ ਕਈ ਗਾਇਕ ਰਹੇ ਨੇ ਵਿਵਾਦਾਂ ਚ

ਹਾਲ ਹੀ ਵਿੱਚ ਪੰਜਾਬੀ ਰੈਪਰ ਯੋ ਯੋ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਉਸ ਉਤੇ ਘਰੇਲੂ ਹਿੰਸਾ ਦੇ ਦੋਸ਼ ਲਾਏ ਤੇ ਕੇਸ ਦਰਜ ਕਰਵਾਇਆ ਹੈ। ਉਸ ਨੇ ਇਸ ਦੇ ਇਵਜ਼ ਵਿੱਚ 10 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਹੈ। ਪਰ ਪੰਜਾਬੀ ਗਾਇਕਾਂ ਦਾ ਇਸ ਤਰ੍ਹਾਂ ਦੇ ਵਿਵਾਦਾਂ ‘ਚ ਰਹਿਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਗਾਇਕ ਸਿੱਧੂ ਮੂਸੇਵਾਲਾ, ਲਹਿੰਬਰ ਹੁਸੈਨਪੁਰੀ, ਗਿੱਪੀ ਗਰੇਵਾਲ, ਸ੍ਰੀ ਬਰਾੜ ਤੇ ਕਰਨ ਔਜਲਾ ਵੀ ਇਸ ਸਾਲ ਵਿਵਾਦਾਂ ‘ਚ ਰਹੇ ਹਨ। ਕਿਸੇ ਨੇ ਲਾਕਡਾਊਨ ਦੀ ਉਲੰਘਣਾ ਕਰਨ ਦਾ ਤਾਂ ਕਿਸੇ ‘ਤੇ ਗਨ ਕਲਚਰ ਨੂੰ ਉਤਸ਼ਾਹਿਤ ਦਾ ਦੋਸ਼ ਲੱਗਾ। ਮੂਸੇਵਾਲਾ ਦੇ ਤਾਂ ਆਏ ਦਿਨ ਨਵੇਂ ਨਵੇਂ ਗੀਤਾ ਕੋਈ ਨਾ ਕੋਈ ਵਿਵਾਦ ਸਹੇੜ ਹੀ ਲੈਂਦੇ ਹਨ। ਮਾਈ ਭਾਗੋ ਦਾ ਇੱਕ ਗੀਤ ਚ ਜ਼ਿਕਰ ਕਰਕੇ ਇੱਕ ਵਿਸ਼ੇਸ਼ ਫਿਰਕੇ ਦੀ ਨਰਾਜ਼ਗੀ ਸਹੇੜੀ, ਫੇਰ ਕਰੋਨਾ ਕਾਲ ਦੌਰਾਨ ਲਾਕਡਾਊਨ ਚ ਪੁਲਸ ਦੀ ਮਦਦ ਨਾਲ ਪਿਸਤੌਲ ਤੇ ਹੱਥ ਅਜ਼ਮਾਉਂਦਾ ਦਿਸਿਆ। ਹਰਜੀਤ ਹਰਮਨ ਵਰਗਾ ਸਾਫ ਸੁਥਰਾ ਗਾਇਕ ਵੀ ਵਿਵਾਦਾਂ ਚ ਆਇਆ।

ਇੱਕ ਹੋਰ ਗਾਇਕ ਲਹਿੰਬਰ ਹੁਸੈਨਪੁਰੀ ‘ਤੇ ਜਲੰਧਰ ‘ਚ ਪਤਨੀ ਤੇ ਬੱਚਿਆਂ ਨੂੰ ਕੁੱਟਣ ਦਾ ਦੋਸ਼ ਲੱਗਾ ਸੀ। ਮਾਮਲੇ ‘ਚ ਹੂਸੈਨਪੁਰੀ ਦੀ ਸਾਲੀ ਰਜਨੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਉਦੋਂ ਉਨ੍ਹਾਂ ਨੇ ਘਰੋਂ ਬਾਹਰ 2 ਘੰਟਿਆਂ ਤਕ ਹੰਗਾਮਾ ਹੋਇਆ ਸੀ। ਹੁਸੈਨਪੁਰੀ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ। ਮਾਮਲਾ ਪੰਜਾਬ ਮਹਿਲਾ ਕਮਿਸ਼ਨ ਤਕ ਪਹੁੰਚਾਉਣ ਤੋਂ ਬਾਅਦ ਪਤੀ-ਪਤਨੀ ‘ਚ ਸਮਝੌਤਾ ਹੋਇਆ ਸੀ।

ਗਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਵਿੱਚ ਇਸ ਸਾਲ ਜਨਵਰੀ ‘ਚ ਪੰਜਾਬੀ ਸਿੰਗਰ ਤੇ ਗੀਤਕਾਰ ਸ੍ਰੀ ਬਰਾੜ ਨੂੰ ਉਨ੍ਹਾਂ ਦੇ ਲੋਕਪ੍ਰਿਅ ਗਾਣੇ ‘ਜਾਨ’ ‘ਚ ਗਨ ਕਲਚਰ ਨੂੰ ਵਧਾਵਾ ਦੇਣ ਦੇ ਦੋਸ਼ ‘ਚ ਗ੍ਰਿਫ਼ਤਾਰ ਕਰ ਲਿਆ ਸੀ। ਇਸ ਗਾਣੇ ਨੂੰ ਯੂਟਿਊਬ ‘ਤੇ ਕਾਫੀ ਪਸੰਦ ਕੀਤਾ ਗਿਆ ਸੀ।

ਲਾਕਡਾਊਨ ‘ਚ ਸ਼ੂਟਿੰਗ ਕਰਦਿਆਂ ਗਾਇਕ ਤੇ ਅਦਾਕਾਰ ਗਿੱਪੀ ਗ੍ਰੇਵਾਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਗਿੱਪੀ ਤੋਂ ਇਲਾਵਾ ਕਮਾਂਡੋ ਬਟਾਲੀਅਨ ‘ਚ ਤਾਇਨਾਤ ਡੀਐੱਸਪੀ ਪੁਰਸ਼ੋਤਮ ਸਿੰਘ ਸਮੇਤ 100 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗਿੱਪੀ ਗ੍ਰੇਵਾਲ ਬਨੂੜ ਤੋਂ ਇਲਾਵਾ ਕੁਰਾਲਾ ਦੇ ਇਕ ਸਟੂਡੀਓ ‘ਚ ਫਿਲਮ ‘ਗਿਰਧਾਰੀ ਲਾਲ’ ਦੀ ਸ਼ੂਟਿੰਗ ਕਰਨ ਪਹੁੰਚੇ ਸਨ।

ਸਿੰਗਰ ਕਰਨ ਔਜਲਾ ਨੇ ਅਪ੍ਰੈਲ ‘ਚ ਆਪਣੀ ਟੀਮ ਨਾਲ ਲੁਧਿਆਣਾ ਸੈਂਟਰਲ ਜੇਲ੍ਹ ਦੇ ਸੁਪਰਟੇਂਡੈਂਟ ਦੇ ਅਧਿਕਾਰਤ ਨਿਵਾਸ ‘ਤੇ ਮੁਲਾਕਾਤ ਕੀਤੀ ਸੀ। ਮਾਮਲਾ ਮੀਡੀਆ ‘ਚ ਆਉਣ ਤੋਂ ਬਾਅਦ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਸਨ।

Comment here