ਸਿਆਸਤਸਿਹਤ-ਖਬਰਾਂਖਬਰਾਂ

ਯੋਗ ਤੇ ਆਯੁਰਵੇਦ ਅੱਜ ਪੂਰੀ ਮਨੁੱਖਤਾ ਲਈ ਨਵੀਂ ਉਮੀਦ : ਪੀਐੱਮ ਮੋਦੀ

ਮੁੰਬਈ-ਗੋਆ ਦੇ ਧਾਰਗਲ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਯੋਗ ਅਤੇ ਆਯੁਰਵੇਦ, ਜਿਨ੍ਹਾਂ ਨੂੰ ਪਹਿਲਾਂ ਅਣਗੌਲਿਆ ਮੰਨਿਆ ਜਾਂਦਾ ਸੀ, ਅੱਜ ਪੂਰੀ ਮਨੁੱਖਤਾ ਲਈ ਨਵੀਂ ਉਮੀਦ ਬਣ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਹੁਣ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਿਹਤ ਅਤੇ ਤੰਦਰੁਸਤੀ ਦੇ ਵਿਸ਼ਵ ਤਿਉਹਾਰ ਵਜੋਂ ਮਨਾਉਂਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਆ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਗਾਜ਼ੀਆਬਾਦ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਯੂਨਾਨੀ ਮੈਡੀਸਨ ਅਤੇ ਨਵੀਂ ਦਿੱਲੀ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਹੋਮਿਓਪੈਥੀ ਦਾ ਉਦਘਾਟਨ ਵੀ ਕੀਤਾ। ਪੀਐਮ ਮੋਦੀ ਨੇ ਕਿਹਾ, ‘ਮੈਨੂੰ ਯਕੀਨ ਹੈ ਕਿ ਇਹ ਤਿੰਨ ਸੰਸਥਾਵਾਂ ਆਯੂਸ਼ ਸਿਹਤ ਸੰਭਾਲ ਪ੍ਰਣਾਲੀ ਨੂੰ ਨਵਾਂ ਹੁਲਾਰਾ ਦੇਣਗੀਆਂ। ਆਯੁਰਵੇਦ ਇੱਕ ਅਜਿਹਾ ਗਿਆਨ ਹੈ ਜਿਸਦਾ ਉਦੇਸ਼ ਹੈ, ਸਰਵੇ ਭਵਨਤੁ ਸੁਖਿਨ: ਸਰਵੇ ਸੰਤੁ ਨਿਰਾਮਯਾ: ਇਸਦਾ ਅਰਥ ਹੈ ਸਭ ਦੀ ਖੁਸ਼ੀ ਅਤੇ ਸਭ ਦੀ ਸਿਹਤ।’
ਉਨ੍ਹਾਂ ਕਿਹਾ, ‘ਆਯੁਰਵੇਦ ਇਲਾਜ ਤੋਂ ਅੱਗੇ ਵੱਧ ਕੇ ਤੰਦਰੁਸਤੀ ਬਾਰੇ ਗੱਲ ਕਰਦਾ ਹੈ। ਸੰਸਾਰ ਵੀ ਹੁਣ ਸਾਰੀਆਂ ਤਬਦੀਲੀਆਂ ਅਤੇ ਰੁਝਾਨਾਂ ਤੋਂ ਬਾਹਰ ਆ ਰਿਹਾ ਹੈ ਅਤੇ ਜੀਵਨ ਦੇ ਇਸ ਪ੍ਰਾਚੀਨ ਫਲਸਫੇ ਵੱਲ ਪਰਤ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਭਾਰਤ ਵਿੱਚ ਇਸ ਲਈ ਕੰਮ ਸ਼ੁਰੂ ਹੋ ਚੁੱਕਾ ਹੈ। ਆਯੁਰਵੇਦ ਕਾਨਫਰੰਸ ਵਿੱਚ 50 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧਾਂ ਨੇ ਭਾਗ ਲਿਆ।
ਪੀਐਮ ਮੋਦੀ ਨੇ ਅੱਗੇ ਕਿਹਾ, ‘ਆਪਣੇ ਗਿਆਨ, ਵਿਗਿਆਨ ਅਤੇ ਸੱਭਿਆਚਾਰਕ ਅਨੁਭਵ ਨਾਲ ਵਿਸ਼ਵ ਦੀ ਭਲਾਈ ਦਾ ਸੰਕਲਪ ਅੰਮ੍ਰਿਤ ਕਾਲ ਦਾ ਵੱਡਾ ਟੀਚਾ ਹੈ। ਇਸ ਦੇ ਲਈ ਆਯੁਰਵੇਦ ਇੱਕ ਕਾਰਗਰ ਮਾਧਿਅਮ ਹੈ। ਭਾਰਤ ਇਸ ਸਾਲ ਜੀ-20 ਸਮੂਹ ਦੀ ਮੇਜ਼ਬਾਨੀ ਅਤੇ ਪ੍ਰਧਾਨਗੀ ਕਰ ਰਿਹਾ ਹੈ। ਅਸੀਂ ਜੀ-20 ਸੰਮੇਲਨ ਦਾ ਵਿਸ਼ਾ ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ ਰੱਖਿਆ ਹੈ।

Comment here