ਸਿਆਸਤਖਬਰਾਂਚਲੰਤ ਮਾਮਲੇ

ਯੋਗੀ ਬਣੇ 100 ਵਾਰ ਕਾਸ਼ੀ ਵਿਸ਼ਵਨਾਥ ਮੰਦਰ ਜਾਣ ਵਾਲੇ ਪਹਿਲੇ ਮੁੱਖ ਮੰਤਰੀ

ਵਾਰਾਨਸੀ-ਕਾਸ਼ੀ ਵਿਸ਼ਵਨਾਥ ਮੰਦਰ ਵਿਚ 100 ਵਾਰ ਪੂਜਾ ਕਰਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨੇ ਨਾ ਸਿਰਫ  ਇਤਿਹਾਸ ਰਚਿਆ ਹੈ ਸਗੋਂ ਕਿ ਪਿਛਲੇ 6 ਸਾਲਾਂ ਵਿਚ 100 ਵਾਰ ਕਾਲ ਭੈਰਵ ਮੰਦਰ ਦਾ ਦੌਰਾ ਕਰਨ ਵਾਲੇ ਪਹਿਲੇ ਮੁੱਖ ਮੰਤਰੀ ਵੀ ਬਣ ਗਏ ਹਨ। ਇਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਮੁੱਖ ਮੰਤਰੀ ਯੋਗੀ 2017 ‘ਚ ਔਸਤਨ ਹਰ 21 ਦਿਨਾਂ ਬਾਅਦ ਬਾਬਾ ਵਿਸ਼ਵਨਾਥ ਦੀ ਪੂਜਾ ਕਰਨ ਅਤੇ ਸੂਬੇ ਤੇ ਦੇਸ਼ ਦੇ ਲੋਕਾਂ ਦੀ ਭਲਾਈ ਲਈ ਪ੍ਰਾਰਥਨਾ ਕਰਨ ਮੰਦਰ ਆਉਂਦੇ ਰਹੇ। ਯੋਗੀ ਸ਼ੁੱਕਰਵਾਰ ਨੂੰ 113ਵੀਂ ਵਾਰ ਵਾਰਾਨਸੀ ਦੇ ਦੋ ਦਿਨਾਂ ਦੌਰੇ ‘ਤੇ ਆਏ ਸਨ।
ਓਧਰ ਕਾਸ਼ੀ ਵਿਸ਼ਵਨਾਥ ਮੰਦਰ ਦੇ ਪੁਜਾਰੀ ਨੀਰਜ ਕੁਮਾਰ ਪਾਂਡੇ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਯੋਗੀ ਦੀਆਂ ਯਾਤਰਾਵਾਂ ਸਨਾਤਨ ਧਰਮ ਅਤੇ ਬਾਬਾ ਵਿਸ਼ਵਨਾਥ ਪ੍ਰਤੀ ਉਨ੍ਹਾਂ ਦੀ ਅਥਾਹ ਸ਼ਰਧਾ ਦਾ ਸਬੂਤ ਹਨ। ਮੁੱਖ ਮੰਤਰੀ ਯੋਗੀ ਨੇ ਨਾ ਸਿਰਫ ਕਾਸ਼ੀ ਵਿਸ਼ਵਨਾਥ ਮੰਦਰ ਵਿਚ 100 ਵਾਰ ਪੂਜਾ ਕਰਕੇ ਇਤਿਹਾਸ ਰਚਿਆ ਹੈ ਸਗੋਂ ਕਿ ਪਿਛਲੇ 6 ਸਾਲਾਂ ਵਿਚ 100 ਵਾਰ ਕਾਲ ਭੈਰਵ ਮੰਦਰ ਦਾ ਦੌਰਾ ਕਰਨ ਵਾਲੇ ਪਹਿਲੇ ਮੁੱਖ ਮੰਤਰੀ ਵੀ ਬਣ ਗਏ ਹਨ।
ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਸਵੇਰੇ ਬਾਬਾ ਕਾਲ ਭੈਰਵ ਮੰਦਰ ਵਿਚ ਪੂਜਾ ਕੀਤੀ। ਇਸ ਦੌਰਾਨ ਮੰਦਰ ਦੇ ਬਾਹਰ ਡਮਰੂ ਵਜਾ ਰਹੇ ਇਕ ਬਾਲਕ ਨੂੰ ਵੇਖ ਕੇ ਮੁੱਖ ਮੰਤਰੀ ਰੁੱਕ ਗਏ ਅਤੇ ਉਸ ਦਾ ਨਾਂ ਪੁੱਛਿਆ ਅਤੇ ਉਸ ਤੋਂ ਉਸ ਦੀ ਪੜ੍ਹਾਈ ਨੂੰ ਲੈ ਕੇ ਜਾਣਕਾਰੀ ਲਈ। ਦੱਸ ਦੇਈਏ ਕਿ ਬੀਤੇ ਸਾਲ 9 ਸਤੰਬਰ ਨੂੰ ਮੁੱਖ ਮੰਤਰੀ ਨੇ ਜਦੋਂ ਵਾਰਾਨਸੀ ਦਾ 100ਵਾਂ ਦੌਰਾ ਕੀਤਾ ਸੀ, ਉਦੋਂ ਉਨ੍ਹਾਂ ਨੇ 88ਵੀਂ ਵਾਰ ਕਾਸ਼ੀ ਵਿਸ਼ਵਨਾਥ ਧਾਮ ਦੇ ਦਰਸ਼ਨ ਅਤੇ ਪੂਜਾ ਕੀਤੀ।

Comment here