ਭਾਰਤੀ ਪਰੰਪਰਾ ਮੁਤਾਬਕ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗ ਨੂੰ ਸਭ ਤੋੰ ਵਧੀਆ ਮੰਨਿਆ ਜਾਂਦਾ ਹੈ। ਭਾਰਤ ‘ਚ ਯੋਗਾ ਦਾ ਇਤਿਹਾਸ ਲਗਪਗ 5000 ਸਾਲ ਪੁਰਾਣਾ ਹੈ। ਲੋਕ ਪ੍ਰਾਚੀਨ ਕਾਲ ਤੋਂ ਹੀ ਯੋਗਾ ਕਰਦੇ ਰਹੇ ਹਨ। ਪਰ ਯੋਗਾ ਕਰਨ ਤੋੰ ਪਹਿਲਾਂ ਤੇ ਬਾਅਦ ਵਿੱਚ ਕੁਝ ਸਾਵਧਾਨੀਆਂ ਰੱਖਣੀਆਂ ਜ਼ਰੂਰੀ ਹਨ- ਜਿਵੇਂ-ਯੋਗਾ ਕਰਨ ਤੋਂ ਘੱਟ ਤੋਂ ਘੱਟ ਢਾਈ ਘੰਟੇ ਪਹਿਲਾਂ ਹਲਕਾ ਨਾਸ਼ਤਾ ਕਰੋ। ਇਸ ‘ਚ ਕੈਲੇਰੀਜ਼ ਦੀ ਭਰਪੂਰ ਮਾਤਰਾ ਹੋਣੀ ਚਾਹੀਦੀ ਹੈ। ਫ਼ਲ, ਸਬਜ਼ੀਆਂ ਦਾ ਸੂਪ ਜਾਂ ਸਲਾਦ ਖਾ ਸਕਦੇ ਹੋ ਜੋ ਆਸਾਨੀ ਨਾਲ ਪਚ ਸਕੇ। ਕੋਈ ਭਾਰਾ ਖਾਣਾ ਜਿਵੇਂ ਕਿ ਨਾਨਵੈੱਜ ਨਹੀਂ ਖਾਣਾ ਚਾਹੀਦਾ। ਯੋਗਾ ਕਰਨ ਲਈ ਜ਼ਰੂਰੀ ਹੈ ਕਿ ਸਰੀਰ ਹਾਈਡ੍ਰੇਟ ਹੋਵੇ। ਅਜਿਹਾ ਇਸ ਲਈ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕਸਰਤ ਕਰਦੇ ਹੋਏ ਸਰੀਰ ‘ਚੋਂ ਬਹੁਤ ਪਸੀਨਾ ਨਿਕਲਦਾ ਹੈ। ਇਸ ਲਈ ਸਰੀਰ ‘ਚ ਲੋਡ਼ੀਦੀਂ ਮਾਤਰਾ ‘ਚ ਪਾਣੀ ਹੋਣਾ ਜ਼ਰੂਰੀ ਹੈ। ਕੇਲੇ ‘ਚ ਫਾਈਬਰ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ‘ਚ ਪੋਟਾਸ਼ੀਅਮ ਵੀ ਭਰਪੂਰ ਮਾਤਰਾ ‘ਚ ਹੁੰਦਾ ਹੈ। ਕੋਲਾ ਤੁਹਾਨੂੰ ਵਰਕਆਊਟ ਨੂੰ ਵਧੀਆ ਢੰਗ ਨਾਲ ਕਰਨ ਲਈ ਤਿਆਰ ਕਰਦਾ ਹੈ। ਯੋਗਾ ਕਰਨ ਤੋਂ ਲਗਪਗ ਦੋ ਘੰਟੇ ਪਹਿਲਾਂ ਕੁਝ ਨਾ ਖਾਓ। ਜੇਕਰ ਕੁਝ ਖਾਣ ਤੋਂ ਜਲਦੀ ਬਾਅਦ ਹੀ ਯੋਗਾ ਕਰਨ ਲੱਗ ਜਾਂਦੇ ਹਾਂ ਤਾਂ ਇਸ ਨਾਲ ਪੇਟ ‘ਚ ਦਰਦ, ਜੀ ਕੱਚਾ ਹੋਣਾ, ਪੇਟ ਫੁੱਲਣਾ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਕੁਝ ਕੁ ਸਾਵਧਾਨੀਆਂ ਅਪਣਾਅ ਕੇ ਯੋਗਾ ਦਾ ਭਰਪੂਰ ਫਾਇਦਾ ਲਿਆ ਜਾ ਸਕਦਾ ਹੈ।
Comment here