ਸਿਆਸਤਖਬਰਾਂਪ੍ਰਵਾਸੀ ਮਸਲੇ

ਯੂ. ਕੇ. ਦੀ ਸੰਸਦ ’ਚ ਪੰਜਾਬਣ ਪ੍ਰਤਿਸ਼ਠਾ ਦਾ ਸਨਮਾਨ

ਹੁਸ਼ਿਆਰਪੁਰ-ਹੁਸ਼ਿਆਰਪੁਰ ਦੀ ਧੀ ਪ੍ਰਤਿਸ਼ਠਾ ਦੇਵੇਸ਼ਵਰ ਨੂੰ ਗਣਤੰਤਰ ਦਿਵਸ ਦੇ ਮੌਕੇ ਯੂ. ਕੇ. ਦੀ ਸੰਸਦ ’ਚ ਆਯੋਜਿਤ ਇਕ ਸ਼ਾਨਦਾਰ ਸਮਾਗਮ ਦੌਰਾਨ ਇੰਡੀਆ ਯੂ. ਕੇ. ਅਚੀਵਰਜ਼ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਪ੍ਰਤਿਸ਼ਠਾ ਦੇ ਨਾਲ ਸਨਮਾਨ ਪਾਉਣ ਵਾਲੀ ਹੋਰ ਭਾਰਤੀ ਸਖ਼ਸ਼ੀਅਤਾਂ ’ਚ ਰਾਜਸਭਾ ਸੰਸਦ ਮੈਂਬਰ ਰਾਘਵ ਚੱਢਾ, ਫਿਲਮ ਅਭਿਨੇਤਰੀ ਪਰਿਣੀਤੀ ਚੋਪੜਾ ਆਦਿ ਸ਼ਾਮਲ ਹੋਏ।
23 ਸਾਲਾ ਪ੍ਰਤਿਸ਼ਠਾ ਯੂ. ਕੇ. ਦੀ ਆਕਸਫੋਰਡ ਯੂਨੀਵਰਸਿਟੀ ’ਚ ਆਪਣੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਅੱਜਕਲ੍ਹ ਯੂਨਾਈਟੇਡ ਨੇਸ਼ਨਜ਼ ਦੇ ਨਾਲ ਕੰਮ ਕਰ ਰਹੀ ਹੈ। ਯੂ. ਕੇ. ਸੰਸਦ ’ਚ ਇਕ ਪ੍ਰਭਾਵਸ਼ਾਲੀ ਸੰਬੋਧਨ ਦੌਰਾਨ ਪ੍ਰਤਿਸ਼ਠਾ ਬੜੇ ਹੀ ਆਤਮਵਿਸ਼ਵਾਸ ਨਾਲ ਵਿਸ਼ਵ ਭਰ ਦੀਆਂ ਹਸਤੀਆਂ ਸਾਹਮਣੇ ਰੂ-ਬ-ਰੂ ਹੋਈ। ਦੱਸ ਦਈਏ ਕਿ ਸਰੀਰਕ ਤੌਰ ’ਤੇ ਅਸਮਰਥ ਪ੍ਰਤਿਸ਼ਠਾ ਵ੍ਹੀਲਚੇਅਰ ’ਤੇ ਹੀ ਆਪਣੀ ਸੇਵਾਵਾਂ ਨੂੰ ਅੰਜਾਮ ਦਿੰਦੀ ਹੈ।
ਇਸ ਤੋਂ ਇਲਾਵਾ ਪ੍ਰਤਿਸ਼ਠਾ ਦਾ ਆਕਸਫੋਰਡ ਗਲੋਬਲ ਲੀਡਰਸ਼ਿਪ ਇਨੀਸ਼ੀਏਟਿਵ ਲਈ ਵੀ ਚੋਣ ਹੋਈ ਹੈ। ਪ੍ਰਤਿਸ਼ਠਾ ਦੇ ਪਿਤਾ ਮਨੀਸ਼ ਸ਼ਰਮਾ ਬਤੌਰ ਡੀ. ਐੱਸ .ਪੀ. ਹੁਸ਼ਿਆਰਪੁਰ ’ਚ ਤਾਇਨਾਤ ਹਨ।

Comment here