ਅਪਰਾਧਖਬਰਾਂਦੁਨੀਆ

ਯੂ.ਐੱਸ. ਬਾਰਡਰ ਪੈਟਰੋਲ ਏਜੰਟਾਂ ਨੇ 4,000 ਪੌਂਡ ਤੋਂ ਵੱਧ ‘ਭੰਗ’ ਫੜੀ

ਟੈਕਸਾਸ-ਬੀਤੇ ਦਿਨ ਲਾਰੇਡੋ ਟੈਕਸਾਸ ਵਿਖੇਂ ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਫ਼ਸਰਾਂ ਨੇ ਵਰਲਡ ਟ੍ਰੇਡ ਬ੍ਰਿਜ ਵਿਖੇ ਚੈਕਿੰਗ ਦੇ ਦੌਰਾਨ 4,466 ਪੌਂਡ ਮਾਰਿਜੁਆਨਾ (ਭੰਗ) ਦੇ ਪੈਕੇਜ ਜ਼ਬਤ ਕੀਤੇ। ਫੀਲਡ ਅਫਸਰਾਂ ਨੇ ਚੈਕਿੰਗ ਆਪਰੇਸ਼ਨ ਦੌਰਾਨ ਜਦੋਂ ਇਕ ਟਰੈਕਟਰ ਟ੍ਰੇਲਰ ਰੋਕਿਆ ਅਤੇ ਉਸ ਦੀ ਜਾਂਚ ਸ਼ੁਰੂ ਕੀਤੀ ਤਾਂ ਉਸ ਵਿੱਚੋਂ 4,466 ਪੌਂਡ ਤੋਂ ਵੱਧ ਦੀ ਮਾਰਿਜੁਆਨਾ (ਭੰਗ) ਬਰਾਮਦ ਕੀਤੀ ਗਈ। ਯੂ.ਐੱਸ ਕਸਟਮਜ਼ ਬਾਰਡਰ ਪ੍ਰੋਟੈਕਸ਼ਨ ਅਨੁਸਾਰ ਇਹ ਨਸ਼ੀਲੇ ਪਦਾਰਥ ਦੀ ਅੰਦਾਜ਼ਨ ਕੀਮਤ 9,904,204 ਡਾਲਰ ਦੇ ਕਰੀਬ ਬਣਦੀ ਹੈ। ਨਿਰੀਖਣ ਦੌਰਾਨ ਸੀ.ਬੀ.ਪੀ ਅਧਿਕਾਰੀਆਂ ਨੂੰ ਟਰੈਕਟਰ ਟ੍ਰੇਲਰ ਵਿੱਚ ਕੁੱਲ 4,466 ਪੌਂਡ ਦੀ ਕਥਿਤ ਭੰਗ ਦੇ 177 ਬੰਦ ਸੀਲ ਪੈਕੇਜ ਮਿਲੇ।

Comment here