ਸਿਆਸਤਖਬਰਾਂਦੁਨੀਆ

ਯੂ. ਐੱਨ. ਤੇ ਸਕਿਓਰਿਟੀ ਕਾਊਂਸਿਲ ਸਿਰਫ ‘ਟਾਕ ਸ਼ਾਪ’ ਬਣੇ : ਮੋਦੀ

ਹੀਰੋਸ਼ਿਮਾ-ਪ੍ਰਧਾਨ ਮੰਤਰੀ ਮੋਦੀ ਨੇ ਜੀ-7 ਸਿਖਰ ਸੰਮੇਲਨ ਦੇ ਕਾਰਜ ਸੈਸ਼ਨ ’ਚ ਕਿਹਾ ਕਿ ਚੀਨ ਦੀ ਭਾਰਤ ਪ੍ਰਤੀ ਹਮਲਾਵਰਤਾ ਅਤੇ ਯੂਕ੍ਰੇਨ ’ਤੇ ਰੂਸ ਦੀ ਜੰਗ ਦੇ ਸਬੰਧ ’ਚ ਕਿਹਾ ਕਿ ਸਾਰੇ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਚਾਰਟਰ, ਅੰਤਰਰਾਸ਼ਟਰੀ ਕਾਨੂੰਨ ਅਤੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਸਾਰੇ ਦੇਸ਼ਾਂ ਨੂੰ ਕਿਸੇ ਵੀ ਦੇਸ਼ ਵਲੋਂ ਸਰਹੱਦ ’ਤੇ ਸਥਿਤੀ ਨੂੰ ਬਦਲਣ ਦੇ ਇਕਪਾਸੜ ਯਤਨ ਖਿਲਾਫ ਸਾਨੂੰ ਮਿਲ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਚ ਕਿਹਾ ਕਿ ਮੈਂ ਯੂਕ੍ਰੇਨ-ਰੂਸ ਯੁੱਧ ਦੀ ਮੌਜੂਦਾ ਸਥਿਤੀ ਨੂੰ ਸਿਆਸਤ ਜਾਂ ਅਰਥਵਿਵਸਥਾ ਦਾ ਮੁੱਦਾ ਨਹੀਂ ਮੰਨਦਾ। ਮੇਰਾ ਮੰਨਣਾ ਹੈ ਕਿ ਇਹ ਮਨੁੱਖਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦਾ ਮੁੱਦਾ ਹੈ। ਅਸੀਂ ਸ਼ੁਰੂ ਤੋਂ ਹੀ ਕਿਹਾ ਕਿ ਗੱਲਬਾਤ ਅਤੇ ਕੂਟਨੀਤੀ ਹੀ ਇਕੋ-ਇਕ ਰਸਤਾ ਹੈ ਅਤੇ ਇਸ ਸਥਿਤੀ ਦੇ ਹੱਲ ਲਈ ਭਾਰਤ ਤੋਂ ਜੋ ਕੁਝ ਵੀ ਹੋ ਸਕੇਗਾ, ਅਸੀਂ ਸੰਭਵ ਯਤਨ ਕਰਾਂਗੇ। ਮੋਦੀ ਨੇ ਕਿਹਾ ਕਿ ਗਲੋਬਲ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਸਾਡਾ ਸਭ ਦਾ ਸਾਂਝਾ ਉਦੇਸ਼ ਹੈ। ਅੱਜ ਦੀ ਆਪਸ ’ਚ ਜੁੜੀ ਦੁਨੀਆ, ਕਿਸੇ ਵੀ ਇਕ ਖੇਤਰ ’ਚ ਤਣਾਅ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਵਿਕਾਸਸ਼ੀਲ ਦੇਸ਼, ਜਿਨ੍ਹਾਂ ਕੋਲ ਸੀਮਤ ਵਸੀਲੇ ਹਨ, ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਮੌਜੂਦਾ ਗਲੋਬਲ ਸਥਿਤੀ ਕਾਰਨ ਭੋਜਨ, ਈਂਧਣ ਅਤੇ ਖਾਦ ਸੰਕਟ ਦਾ ਵਧੇਰੇ ਅਤੇ ਸਭ ਤੋਂ ਜ਼ਿਆਦਾ ਡੂੰਘਾ ਪ੍ਰਭਾਵ ਇਨ੍ਹਾਂ ਹੀ ਦੇਸ਼ਾਂ ਨੂੰ ਭੁਗਤਨਾ ਪੈ ਰਿਹਾ ਹੈ।
ਯੂ. ਐੱਨ. ਤੇ ਸਕਿਓਰਿਟੀ ਕਾਊਂਸਿਲ ਸਿਰਫ ‘ਟਾਕ ਸ਼ਾਪ’ ਬਣੇ, ਸੁਧਾਰ ਅਤਿ-ਜ਼ਰੂਰੀ
ਮੋਦੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅਤੇ ਸੁਰੱਖਿਆ ਪ੍ਰੀਸ਼ਦ ਸਿਰਫ ਇਕ ‘ਟਾਕ ਸ਼ਾਪ’ ਬਣ ਕੇ ਰਹਿ ਗਈਆਂ ਹਨ। ਇਹ ਸੋਚਣ ਦੀ ਗੱਲ ਹੈ ਕਿ ਜਿਸ ਸੰਸਥਾ ਦੀ ਸ਼ੁਰੂਆਤ ਹੀ ਸ਼ਾਂਤੀ ਸਥਾਪਿਤ ਕਰਨ ਦੀ ਕਲਪਨਾ ਨਾਲ ਕੀਤੀ ਗਈ ਸੀ, ਭਾਵੇਂ ਅੱਜ ਸੰਘਰਸ਼ ਨੂੰ ਰੋਕਣ ’ਚ ਸਫਲ ਕਿਉਂ ਨਹੀਂ ਹੁੰਦੀ? ਆਖਿਰ ਕਿਉਂ ਯੂ. ਐੱਨ. ’ਚ ਅੱਤਵਾਦ ਦੀ ਪਰਿਭਾਸ਼ਾ ਨੂੰ ਮਾਨਤਾ ਨਹੀਂ ਦਿੱਤੀ ਗਈ? ਆਤਮਚਿੰਤਨ ਕੀਤਾ ਜਾਵੇ ਤਾਂ ਇਕ ਗੱਲ ਸਪੱਸ਼ਟ ਹੈ ਕਿ ਪਿਛਲੀ ਸਦੀ ’ਚ ਬਣਾਈਆਂ ਗਈਆਂ ਸੰਸਥਾਵਾਂ 21ਵੀਂ ਸਦੀ ਦੀ ਵਿਵਸਥਾ ਦੇ ਅਨੁਕੂਲ ਨਹੀਂ ਹਨ। ਉਹ ਮੌਜੂਦਾ ਦੀ ਅਸਲੀਅਤ ਨੂੰ ਰਿਫਲੈਕਟ ਨਹੀਂ ਕਰਦੇ। ਇਸ ਲਈ ਜ਼ਰੂਰੀ ਹੈ ਕਿ ਯੂ. ਐੱਨ. ਵਰਗੀਆਂ ਵੱਡੀਆਂ ਸੰਸਥਾਵਾਂ ’ਚ ਸੁਧਾਰ ਕੀਤੇ ਜਾਣ। ਇਨ੍ਹਾਂ ਨੂੰ ਗਲੋਬਲ ਸਾਊਥ (ਘੱਟ ਵਿਕਸਿਤ ਦੇਸ਼) ਦੀ ਆਵਾਜ਼ ਵੀ ਬਣਨਾ ਹੋਵੇਗਾ ਨਹੀਂ ਤਾਂ ਅਸੀਂ ਸੰਘਰਸ਼ਾਂ ਨੂੰ ਖ਼ਤਮ ਕਰਨ ’ਤੇ ਸਿਰਫ ਚਰਚਾ ਹੀ ਕਰਦੇ ਰਹਿ ਜਾਵਾਂਗੇ।
ਦੁਸ਼ਮਣੀ ਨਾਲ ਨਹੀਂ, ਸਾਂਝ ਨਾਲ ਦੁਸ਼ਮਣੀ ਹੁੰਦੀ ਹੈ
ਸ਼ਾਂਤ ਭਾਰਤ ’ਚ ਅਤੇ ਜਾਪਾਨ ’ਚ ਹਜ਼ਾਰਾਂ ਸਾਲਾਂ ਤੋਂ ਭਗਵਾਨ ਬੁੱਧ ਨੂੰ ਫਾਲੋ ਕੀਤਾ ਜਾਂਦਾ ਹੈ। ਆਧੁਨਿਕ ਯੁਗ ’ਚ ਅਜਿਹੀ ਕੋਈ ਸਮੱਸਿਆ ਨਹੀਂ ਹੈ, ਜਿਸ ਦਾ ਹੱਲ ਅਸੀਂ ਬੁੱਧ ਦੀਆਂ ਸਿੱਖਿਆਵਾਂ ’ਚ ਨਾ ਲੱਭ ਸਕੀਏ। ਦੁਨੀਆ ਅੱਜ ਜਿਸ ਯੁੱਧ, ਅਸ਼ਾਂਤੀ ਅਤੇ ਅਸਥਿਰਤਾ ਨੂੰ ਝੱਲ ਰਹੀ ਹੈ, ਉਸ ਦਾ ਹੱਲ ਬੁੱਧ ਨੇ ਸਦੀਆਂ ਪਹਿਲਾਂ ਹੀ ਦੇ ਦਿੱਤਾ ਸੀ। ਭਗਵਾਨ ਬੁੱਧ ਨੇ ਕਿਹਾ ਸੀ ਕਿ ਦੁਸ਼ਮਣੀ ਨਾਲ ਦੁਸ਼ਮਣੀ ਸ਼ਾਂਤ ਨਹੀਂ ਹੁੰਦੀ ਸਗੋਂ ਸਾਂਝ ਨਾਲ ਦੁਸ਼ਮਣੀ ਸ਼ਾਂਤ ਹੁੰਦੀ ਹੈ, ਇਸੇ ਭਾਵ ਨਾਲ ਸਾਨੂੰ ਸਭ ਦੇ ਨਾਲ ਮਿਲ ਕੇ ਅੱਗੇ ਵਧਣਾ ਚਾਹੀਦਾ ਹੈ।

Comment here