ਸੰਯੁਕਤ ਅਮੀਰਾਤ-ਯੂ. ਏ. ਈ. ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਅਲ ਮਿਨਹਾਦ ਜ਼ਿਲ੍ਹੇ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਦਾ ਨਾਮ ਬਦਲ ਕੇ ‘ਹਿੰਦ ਸਿਟੀ’ ਕਰ ਦਿੱਤਾ। ਉੱਥੇ ਦੀ ਸਰਕਾਰੀ ਨਿਊਜ਼ ਏਜੰਸੀ ਡਬਲਯੂ.ਏ.ਐੱਮ ਨੇ ਇਸ ਬਾਰੇ ਜਾਣਕਾਰੀ ਦਿੱਤੀ। ਡਬਲਯੂ.ਏ.ਐੱਮ ਦੇ ਅਨੁਸਾਰ, ਸ਼ਹਿਰ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਜਿਨ੍ਹਾਂ ਦੇ ਨਾਮ ਕ੍ਰਮਵਾਰ ਹਿੰਦ-1, ਹਿੰਦ-2, ਹਿੰਦ-3 ਅਤੇ ਹਿੰਦ-4 ਹਨ। ਇਸ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਵਸਨੀਕਾਂ ਲਈ ਘਰ ਹਨ। ‘ਹਿੰਦ ਸਿਟੀ’ ਦਾ ਖੇਤਰਫ਼ਲ 83.9 ਕਿਲੋਮੀਟਰ ਦੇ ਖੇਤਰ ਵਿਚ ਫੈਲਿਆ ਹੋਇਆ ਹੈ। ਨਾਲ ਹੀ, ਸ਼ਹਿਰ ਅਮੀਰਾਤ ਰੋਡ, ਦੁਬਈ-ਅਲ ਆਇਨ ਰੋਡ ਅਤੇ ਜੇਬਲ ਅਲੀ-ਲੇਹਬਾਬ ਰੋਡ ਵਰਗੀਆਂ ਪ੍ਰਮੁੱਖ ਸੜਕਾਂ ਨਾਲ ਜੁੜਿਆ ਹੋਇਆ ਹੈ।
ਯੂ. ਏ. ਈ. ਦੇ ਅਲ ਮਿਨਹਾਦ ਦਾ ਨਾਂ ਬਦਲ ਕੇ ‘ਹਿੰਦ ਸਿਟੀ’ ਰੱਖਿਆ

Comment here