ਕਰਾਚੀ-ਪਾਕਿਸਤਾਨ ’ਚ ਹੜ੍ਹ ਨਾਲ ਮਚੀ ਤਾਬਾਹੀ ਲਈ ਵਿਸ਼ਵ ਭਰ ਵਿਚ ਪਾਕਿਸਤਾਨ ਨੂੰ ਸਹਾਇਤਾ ਮਿਲ ਰਹੀ ਹੈ। ਪਾਕਿਸਤਾਨ ਦੇ ਹੜ੍ਹ ਪੀੜਤਾਂ ਨੂੰ ਮੁਫ਼ਤ ਵੰਡਣ ਦੇ ਲਈ ਯੂ.ਏ.ਈ ਤੋਂ ਸਹਾਇਤਾ ਦੇ ਰੂਪ ਵਿਚ ਮਿਲੇ ਟੈਂਟਾਂ ਦੀਆਂ ਦੋ ਖੇਪਾਂ ਪਾਕਿਸਤਾਨ ਦੇ ਕਸਬਾ ਨਸੀਰਾਬਾਦ ਵਿਚ ਇਕ ਰਾਈਸ ਮਿਲ ਤੋਂ ਬਰਾਮਦ ਹੋਈਆਂ ਹਨ। ਰਾਈਸ ਮਿੱਲ ਮਾਲਿਕ ਇਸ ਨੂੰ ਬਲੈਕ ਵਿਚ ਵੇਚ ਰਿਹਾ ਸੀ। ਇਸ ਅਧੀਨ ਯੂ.ਏ.ਈ ਨੇ ਵੀ ਪਾਕਿਸਤਾਨ ਨੂੰ 5 ਹਜ਼ਾਰ ਟੈਂਟ ਭੇਜੇ ਸਨ। ਕਿਸੇ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਲਰਕਾਨਾ ਨੂੰ ਸੂਚਿਤ ਕੀਤਾ ਕਿ ਯੂ.ਏ.ਈ ਤੋਂ ਮਿਲੇ ਟੈਂਟ ਨਸੀਰਾਬਾਦ ਦੇ ਰਾਈਸ ਮਿੱਲ ਮਾਲਿਕ ਬਹੁਤ ਮਹਿੰਗੇ ਰੇਟ ’ਚ ਹੜ੍ਹ ਪੀੜਤਾਂ ਨੂੰ ਵੇਚ ਰਿਹਾ ਹੈ।
ਇਸ ਸੂਚਨਾ ਦੇ ਆਧਾਰ ’ਤੇ ਸ਼ਾਹਦਾਦਾਕੋਟ ਦੇ ਜ਼ਿਲ੍ਹਾ ਤੇ ਸ਼ੈਸਨ ਜੱਜ ਜਾਹਿਦ ਹੁਸੈਨ ਦੀ ਨਿਗਰਾਨੀ ਵਿਚ ਮਿਲ ਵਿਚ ਛਾਪਾਮਾਰੀ ਕੀਤੀ ਗਈ ਤਾਂ ਉਥੋਂ ਯੂ.ਏ.ਈ ਤੋਂ ਹੜ੍ਹ ਪੀੜਤਾਂ ਦੇ ਲਈ ਮਿਲੇ 1000 ਟੈਂਟ ਬਰਾਮਦ ਹੋਏ। ਇਸ ਮਾਮਲੇ ਨੂੰ ਲੈ ਕੇ ਛਾਪਾਮਾਰੀ ਅਜੇ ਚਲ ਰਹੀ ਸੀ ਕਿ ਇਕ ਹੋਰ ਟਰੱਕ 500 ਟੈਂਟ ਹੋਰ ਲੈ ਕੇ ਮਿਲ ਵਿਚ ਆ ਗਿਆ ਰਾਈਸ ਮਿਲ ਮਾਲਿਕ ਫ਼ਰਾਰ ਦੱਸਿਆ ਜਾ ਰਿਹਾ ਹੈ। ਰਾਈਸ ਮਿਲ ਨੂੰ ਸੀਲ ਕਰ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।
Comment here