ਖਬਰਾਂਦੁਨੀਆਪ੍ਰਵਾਸੀ ਮਸਲੇ

ਯੂ.ਏ.ਈ ’ਚ ਭਾਰਤੀ ਦੀ ਨਿਕਲੀ ਲਾਟਰੀ, ਜਿੱਤੇ 16 ਲੱਖ ਰੁਪਏ

ਦੁਬਈ-ਖਲੀਜ਼ ਟਾਈਮਜ਼ ਦੀ ਰਿਪੋਰਟ ਮੁਤਾਬਕ ਯੂ.ਏ.ਈ. ਵਿਚ ਇੱਕ ਨਵੇਂ ਵਿਆਹੇ ਭਾਰਤੀ ਪ੍ਰਵਾਸੀ ਕੁਣਾਲ ਨਾਇਕ (30) ਨੇ 77,777 ਦਿਰਹਮ (ਤਕਰੀਬਨ 16 ਲੱਖ ਰੁਪਏ) ਦੀ ਅਮੀਰਾਤ ਡਰਾਅ ਇਨਾਮੀ ਰਕਮ ਜਿੱਤੀ ਹੈ, ਪਰ ਉਹ ਜਿੱਤਣ ਦੀ ਸੂਚਨਾ ਲਗਭਗ ਗੁਆ ਬੈਠਾ ਕਿਉਂਕਿ ਇਹ ਉਸ ਦੇ ਕੰਪਿਊਟਰ ਦੇ ਜੰਕ ਫੋਲਡਰ ਵਿੱਚ ਚਲਾ ਗਿਆ ਸੀ। ਕੁਣਾਲ ਨੂੰ ਆਪਣੀ ਜਿੱਤ ਬਾਰੇ ਨਹੀਂ ਪਤਾ ਹੋਵੇਗਾ ਪਰ ਰੈਫਲ ਕੰਪਨੀ ਦੇ ਇੱਕ ਪ੍ਰਤੀਨਿਧੀ ਦੇ ਉਸ ਨੂੰ ਟੈਲੀਫੋਨ ਕਾਲ ਕੀਤੀ ਸੀ।
ਨਾਇਕ ਲੰਬੇ ਸਮੇਂ ਤੋਂ ਰੈਫਲ ਡਰਾਅ ਜਿੱਤਣ ਲਈ ਆਪਣੀ ਕਿਸਮਤ ਅਜ਼ਮਾ ਰਿਹਾ ਸੀ।ਦੁਬਈ ਸਥਿਤ ਭਾਰਤੀ ਨੇ ਕਿਹਾ ਕਿ ਇਹ ਬਿਆਨ ਕਰਨਾ ਔਖਾ ਹੈ ਕਿ ਮੈਂ ਕਿੰਨਾ ਖੁਸ਼ ਹਾਂ ਕਿ ਮੈਂ 77,777 ਦਿਰਹਮ ਜਿੱਤੇ। ਖਾਸ ਕਰਕੇ ਉਦੋਂ ਜਦੋਂ ਮੈਂ ਪਹਿਲਾਂ ਵੀ ਦੋ ਵਾਰ ਕੋਸ਼ਿਸ਼ ਕੀਤੀ ਸੀ ਪਰ ਕੁਝ ਨਹੀਂ ਜਿੱਤਿਆ ਸੀ। ਹੁਣ ਤੀਜੀ ਵਾਰ ਦੀ ਕੋਸ਼ਿਸ਼ ਵਿਚ ਮੇਰੀ ਕਿਸਮਤ ਚਮਕੀ ਹੈ।ਲੇਖਾਕਾਰ ਕੁਨਾਲ ਨੇ ਅੱਗੇ ਕਿਹਾ ਕਿ ਮੇਰੇ ਪਿਤਾ ਇਸ ਸਾਲ ਰਿਟਾਇਰ ਹੋਣ ਵਾਲੇ ਹਨ ਅਤੇ ਮੈਂ ਰਾਸ਼ੀ ਦਾ ਕੁਝ ਹਿੱਸਾ ਆਪਣੇ ਮਾਤਾ-ਪਿਤਾ ਦੀ ਮਦਦ ਲਈ ਵਰਤਣਾ ਚਾਹੁੰਦਾ ਹਾਂ। ਉਹ ਭਾਰਤ ਵਾਪਸ ਜਾ ਰਹੇ ਹਨ। ਮੈਨੂੰ ਪੱਕਾ ਪਤਾ ਨਹੀਂ ਕਿ ਬਾਕੀ ਬਚੀ ਰਾਸ਼ੀ ਦਾ ਕੀ ਕਰਨਾ ਹੈ ਪਰ ਮੇਰੀ ਪਤਨੀ ਨੇ ਮੈਨੂੰ ਅਮਰੀਕਾ ਜਾਣ ਦੀ ਸਲਾਹ ਦਿੱਤੀ ਹੈ।
ਇਸ ਤੋਂ ਪਹਿਲਾਂ ਇੱਕ ਹੋਰ ਭਾਰਤੀ ਪ੍ਰਵਾਸੀ ਅਸ਼ਫਾਕ ਮੀਰ ਰਹਿਮਾਨ ਨੂੰ ਪਤਾ ਲੱਗਾ ਸੀ ਕਿ ਉਸ ਨੇ ਵੀ 77,777 ਦਿਰਹਮ ਜਿੱਤੇ ਸਨ, ਜਦੋਂ ਉਸ ਦੇ ਕਈ ਦੋਸਤਾਂ ਨੇ ਉਸ ਨੂੰ ਸੰਦੇਸ਼ ਭੇਜੇ।
ਰਿਪੋਰਟ ਵਿੱਚ ਕਿਹਾ ਗਿਆ ਕਿ ਲਾਟਰੀ ਜਿੱਤਣ ਦੀ ਖ਼ਬਰ ਸੁਣ ਕੇ ਉਹ ਹੈਰਾਨ ਰਹਿ ਗਿਆ ਅਤੇ ਇਹ ਦੇਖਣ ਲਈ ਦੌੜਿਆ ਕੀ ਖ਼ਬਰ ਸੱਚੀ ਹੈ ਜਾਂ ਨਹੀਂ। ਇੱਕ ਵਾਰ ਜਦੋਂ ਇਸ ਦੀ ਪੁਸ਼ਟੀ ਹੋ ਗਈ ਤਾਂ ਉਹ ਖੁਸ਼ੀ ਨਾਲ ਭਰ ਗਿਆ।

Comment here