ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਯੂਰਪ ਚ ਫਾਈਜ਼ਰ ਦੀ ਬੂਸਟਰ ਖੁਰਾਕ ਨੂੰ ਮਿਲੀ ਮਨਜ਼ੂਰੀ

ਨਿਊਯਾਰਕ-ਕੋਰੋਨਾ ਤੋਂ ਜ਼ਿਆਦਾ ਸੁਰੱਖਿਆ ਮਿਲ ਸਕੇ, ਇਸ ਲਈ ਯੂਰਪ ’ਚ ਦਵਾਈਆਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਨੇ 18 ਸਾਲ ਅਤੇ ਇਸ ਤੋਂ ਉਪਰ ਦੇ ਸਾਰੇ ਲੋਕਾਂ ਦੇ ਲਈ ਫਾਈਜ਼ਰ/ਬਾਇਓਐੱਨਟੇਕ ਟੀਕੇ ਦੀ ਬੂਸਟਰ ਖੁਰਾਕ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲੇ ਯੂਰੋਪੀਅਨ ਮੈਡੀਸਿਨ ਏਜੰਸੀ ਨੇ ਕਮਜ਼ੋਰ ਇਮਿਊਨ ਦੇ ਲੋਕਾਂ ਲਈ ਮਾਡਰਨਾ ਅਤੇ ਫਾਈਜ਼ਰ ਦੀਆਂ ਹੋਰ ਖੁਰਾਕਾਂ ਲਈ ਵੀ ਮਨਜ਼ੂਰੀ ਦੇ ਦਿੱਤੀ ਸੀ। ਸੰਸਥਾ ਨੇ ਦੱਸਿਆ ਕਿ ਫਾਈਜ਼ਰ ਦੀ ਇਹ ਬੂਸਟਰ ਖੁਰਾਕ 18 ਅਤੇ ਉਸ ਤੋਂ ਉਪਰ ਦੇ ਲੋਕਾਂ ਨੂੰ ਕੋਰੋਨਾ ਦੇ ਟੀਕੇ ਦੀ ਦੂਜੀ ਖੁਰਾਕ ਦੇ 6 ਮਹੀਨੇ ਬਾਅਦ ਲਗਾਈ ਜਾਵੇਗੀ। ਇਸ ਨੂੰ ਲਗਾਉਣ ਦਾ ਫੈਸਲਾ ਦੇਸ਼ਾਂ ਦੇ ਸਿਹਤ ਵਿਭਾਗ ਵਲੋਂ ਲਿਆ ਜਾਵੇਗਾ। ਸੰਸਥਾ ਨੇ ਦਵਾਈਆਂ ਦੇ ਜਾਣਕਾਰਾਂ ਨੇ ਦੱਸਿਆ ਕਿ ਡਾਟਾ ਮੁਤਾਬਕ ਬੂਸਟਰ ਖੁਰਾਕ ਲਗਾਉਣ ਤੋਂ ਬਾਅਦ ਲੋਕਾਂ ਦੀ ਐਂਟੀ-ਬਾਡੀ ’ਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ।

Comment here