ਕੀਵ-ਰੂਸ-ਯੁਕਰੇਨ ਦੇ ਸੰਕਟ ਦੇ ਦਰਮਿਆਨ ਹੀ ਯੂਕ੍ਰੇਨ ਹੁਣ ਯੂਰਪੀਅਨ ਯੂਨੀਅਨ ਦਾ ਹਿੱਸਾ ਬਣ ਗਿਆ ਹੈ। ਯੂਰਪੀਨ ਯੂਨੀਅਨ ਨੇ ਯੂਕ੍ਰੇਨ ਦੀ ਮੈਂਬਰਸ਼ਿਪ ਨੂੰ ਮਜ਼ਨੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਂਸਕੀ ਨੇ ਈ.ਯੂ. ਦੀ ਮੈਂਬਰਿਸ਼ਪ ਲਈ ਅਰਜ਼ੀ ‘ਤੇ ਦਸਤਖਤ ਕਰ ਜਲਦ ਤੋਂ ਜਲਦ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ। ਜ਼ੇਲੇਂਸਕੀ ਨੇ ਅੱਜ ਕਿਹਾ ਕਿ ਯੂਕ੍ਰੇਨ ‘ਯੂਰਪ ਦਾ ਬਰਾਬਰ ਮੈਂਬਰ ਬਣਨ ਲਈ ਵੀ’ ਲੜ ਰਿਹਾ ਹੈ। ਉਨ੍ਹਾਂ ਨੇ ਯੂਰਪੀਅਨ ਯੂਨੀਅਨ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਯੂਰਪ ਦਾ ਬਰਾਬਰ ਮੈਂਬਰ ਬਣਨ ਲਈ ਲੜ ਰਹੇ ਹਾਂ। ਜ਼ੇਲੇਂਸਕੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਅੱਜ ਅਸੀਂ ਹਰ ਕਿਸੇ ਨੂੰ ਦਿਖਾ ਰਹੇ ਹਾਂ ਕਿ ਅਸੀਂ ਕੀ ਹਾਂ… ਅਸੀਂ ਸਾਬਤ ਕਰ ਦਿੱਤਾ ਹੈ ਕਿ ਘਟੋ-ਘੱਟ, ਅਸੀਂ ਤੁਹਾਡੇ ਵਰਗੇ ਹੀ ਹਾਂ। ਉਨ੍ਹਾਂ ਨੇ ਸੋਮਵਾਰ ਨੂੰ ਕਿਹਾ ਸੀ ਕਿ ਕੀਵ ਢਿੱਲ ਦੇਣ ਲਈ ਤਿਆਰ ਨਹੀਂ ਹੈ ਜਦ ਇਕ ਪੱਖ ਦੂਜੇ ਨੂੰ ਰਾਕੇਟ ਅਤੇ ਹਥਿਆਰਾਂ ਨਾਲ ਨਿਸ਼ਾਨਾ ਬਣਾ ਰਿਹਾ ਹੋਵੇ।
Comment here